ਬੀਜਿੰਗ (ਭਾਸ਼ਾ)-ਚੀਨ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ ਉਸ ਦੇ ਹੁਣ ਤਕ ਦੇ ਸਭ ਤੋਂ ਲੰਬੇ ਪੁਲਾੜ ਮਿਸ਼ਨ ਨੂੰ ਪੂਰਾ ਕਰ ਕੇ 90 ਦਿਨਾਂ ਬਾਅਦ ਤਿੰਨ ਚੀਨੀ ਪੁਲਾੜ ਯਾਤਰੀ ਧਰਤੀ ’ਤੇ ਪਰਤ ਆਏ ਅਤੇ ਉਸ ਦਾ ਪਹਿਲਾ ਪੁਲਾੜ ਸਟੇਸ਼ਨ ਬਣਾਉਣ ਦਾ ਮਿਸ਼ਨ ਪੂਰੀ ਤਰ੍ਹਾਂ ਸਫਲ ਰਿਹਾ। ਚਾਈਨਾ ਮੈਨਡ ਸਪੇਸ ਏਜੰਸੀ (ਸੀ. ਐੱਮ. ਐੱਸ. ਏ.) ਨੇ ਕਿਹਾ ਕਿ ਪੁਲਾੜ ਯਾਤਰੀ ਨੀ ਹਾਇਸ਼ੇਂਗ, ਲਿਊ ਬੋਮਿੰਗ ਅਤੇ ਟੈਂਗ ਹਾਂਗਬੋ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:35 ਵਜੇ ‘ਸ਼ੇਨਝਾਓ-12’ ਪੁਲਾੜ ਗੱਡੀ ਰਾਹੀਂ ਧਰਤੀ ’ਤੇ ਪਰਤੇ। ਏਜੰਸੀ ਨੇ ਕਿਹਾ ਕਿ ਪੁਲਾੜ ਸਟੇਸ਼ਨ ਬਣਾਉਣ ਦਾ ਮਿਸ਼ਨ ਪੂਰੀ ਤਰ੍ਹਾਂ ਸਫਲ ਰਿਹਾ।
ਇਹ ਵੀ ਪੜ੍ਹੋ : ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ
ਸਰਕਾਰੀ ਮੀਡੀਆ ਦੇ ਅਨੁਸਾਰ ਤਿੰਨੋਂ ਪੁਲਾੜ ਯਾਤਰੀ ਧਰਤੀ ਉੱਤੇ ਉਤਰਨ ਤੋਂ ਬਾਅਦ ਸਿਹਤਮੰਦ ਹਨ। ਉਨ੍ਹਾਂ ਨੇ ਧਰਤੀ ਤੋਂ ਲੱਗਭਗ 380 ਕਿਲੋਮੀਟਰ ਦੀ ਉਚਾਈ ’ਤੇ ਚੀਨ ਦੇ ਪੁਲਾੜ ਸਟੇਸ਼ਨ ’ਤੇ ਤਿਆਨਹੇ ਮਾਡਿਊਲ ’ਚ 90 ਦਿਨ ਬਿਤਾਏ। ਇਸ ਤੋਂ ਪਹਿਲਾਂ ਸ਼ੇਨਝਾਓ-12 ਦੇ ਰੀ-ਐਂਟਰੀ ਕੈਪਸੂਲ ਦਾ ਮੁੱਖ ਪੈਰਾਸ਼ੂਟ ਸਫਲਤਾਪੂਰਵਕ ਲੈਂਡ ਹੋਣ ਤੋਂ ਪਹਿਲਾਂ ਪੁਲਾੜ ਗੱਡੀ ਅੰਦਰੂਨੀ ਮੰਗੋਲੀਆ ਖੁਦਮੁਖਤਿਆਰ ਖੇਤਰ ’ਚ ਉਤਰੀ। ਤਿੰਨੇ ਪੁਲਾੜ ਯਾਤਰੀ ਪੁਲਾੜ ਸਟੇਸ਼ਨ ਦੇ ਕਈ ਹਿੱਸਿਆਂ ਦੇ ਨਿਰਮਾਣ ਦੇ ਤਿੰਨ ਮਹੀਨਿਆਂ ਦੇ ਮਿਸ਼ਨ ’ਤੇ ਇਸ ਸਾਲ ਜੂਨ ’ਚ ਪੁਲਾੜ ਸਟੇਸ਼ਨ ਦੇ ਮਾਡਿਊਲ ’ਚ ਦਾਖਲ ਹੋਏ ਸਨ। ਇੱਕ ਵਾਰ ਜਦੋਂ ਇਹ ਪੁਲਾੜ ਸਟੇਸ਼ਨ ਪੂਰਾ ਹੋ ਜਾਂਦਾ ਹੈ, ਇਸ ਨੂੰ ਚੀਨ ਦੇ ਨੇੜਲੇ ਦੇਸ਼ਾਂ, ਜਿਵੇਂ ਪਾਕਿਸਤਾਨ ਅਤੇ ਹੋਰ ਅੰਤਰਰਾਸ਼ਟਰੀ ਪੁਲਾੜ ਭਾਈਵਾਲਾਂ ਲਈ ਖੋਲ੍ਹਿਆ ਜਾ ਸਕਦਾ ਹੈ।
IMF ਦਾ ਤਾਲਿਬਾਨ ਨੂੰ ਝਟਕਾ, ਅਫਗਾਨਿਸਤਾਨ ਨਾਲ ਰਿਸ਼ਤੇ ਕੀਤੇ ਮੁਅੱਤਲ
NEXT STORY