ਬੀਜਿੰਗ – ਚੀਨ ਦੇ ਪ੍ਰਸਿੱਧ ਰੈਡੀਮੇਡ ਕਲੋਦਿੰਗ ਬ੍ਰਾਂਡ ਜੇ. ਐੱਨ. ਬੀ. ਵਾਈ. ਨੇ ਭਾਰਤ ਵਿਰੋਧੀ ਭੱਦੀ, ਭੜਕਾਊ ਅਤੇ ਹਿੰਸਕ ਮੈਸੇਜ ਪ੍ਰਿੰਟ ਵਾਲੇ ਬੱਚਿਆਂ ਦੇ ਕੱਪੜੇ ਤਿਆਰ ਕਰਵਾਏ। ‘ਵੈਲਕਮ ਟੂ ਹੈੱਲ’ ਅਤੇ ‘ਲੈੱਟ ਮੀ ਟਚ ਯੂ’ ਵਰਗੇ ਸ਼ਬਦ ਬੱਚਿਆਂ ਦੀਆਂ ਟੀ-ਸ਼ਰਟਾਂ ’ਤੇ ਛਪਵਾਏ ਗਏ ਪਰ ਚੀਨੀ ਨਾਗਰਿਕਾਂ ਨੇ ਹੀ ਇਸ ਛਪਾਈ ਨੂੰ ਲੈ ਕੇ ਭਾਰੀ ਨਾਰਾਜ਼ਗੀ ਪ੍ਰਗਟਾਈ ਅਤੇ ਕੱਪੜਿਆਂ ਦੇ ਬਾਈਕਾਟ ਦਾ ਐਲਾਨ ਕੀਤਾ। ਇਸ ’ਤੇ ਕੰਪਨੀ ਦੇ ਹੱਥ-ਪੈਰ ਫੁਲ ਗਏ। ਉਸਨੇ ਆਪਣੀ ਇਸ ਗਲਤੀ ਦੀ ਮੁਆਫੀ ਮੰਗਦੇ ਹੋਏ ਕੱਪੜਿਆਂ ਨੂੰ ਬਾਜ਼ਾਰ ਵਿਚੋਂ ਵਾਪਸ ਮੰਗਵਾ ਲਿਆ। ਓਧਰ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਨੇ ਕੱਪੜਿਆਂ ’ਤੇ ਛਪੇ ਇਨ੍ਹਾਂ ਪ੍ਰਿੰਟਸ ਨੂੰ ਬੇਲੋੜਾ ਅਤੇ ਭਿਆਨਕ ਕਰਾਰ ਦਿੱਤਾ ਹੈ ਪਰ ਭਾਰਤ ਵਿਰੋਧੀ ਤਸਵੀਰਾਂ ਨੂੰ ਲੈ ਕੇ ਕੁਝ ਨਹੀਂ ਕਿਹਾ।
ਇਹ ਵੀ ਪੜ੍ਹੋ - ਵ੍ਹਾਈਟ ਹਾਊਸ 'ਚ ਪੀ.ਐੱਮ. ਮੋਦੀ ਨਾਲ ਅਜਿਹੀ ਕਿਹੜੀ ਗੱਲ ਹੋਈ ਕਿ ਸੁਣਦੇ ਹੀ ਹੱਸ ਪਏ ਜੋਅ ਬਾਈਡੇਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਿਊ ਮੈਕਸੀਕੋ 'ਚ ਮਿਲੇ ਪੁਰਾਣੇ ਮਨੁੱਖੀ ਪੈਰਾਂ ਦੇ ਨਿਸ਼ਾਨ
NEXT STORY