ਇੰਟਰਨੈਸ਼ਨਲ ਡੈਸਕ: ਤਾਇਵਾਨ ਨੂੰ ਸਮਰਥਨ ਦੇਣ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਦੱਖਣੀ ਚੀਨ ਸਾਗਰ 'ਚ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਆਹਮੋ-ਸਾਹਮਣੇ ਹਨ। ਇਸ ਦੌਰਾਨ ਚੀਨ ਦੇ ਇੱਕ ਲੜਾਕੂ ਜਹਾਜ਼ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਹ ਅਮਰੀਕੀ ਜੰਗੀ ਜਹਾਜ਼ ਦੇ ਉੱਪਰ ਤੋਂ ਉੱਡਦਾ ਵਿਖਾਈ ਦੇ ਰਿਹਾ ਹੈ। ਅਮਰੀਕਾ ਦਾ ਜੰਗੀ ਬੇੜਾ ਅਰਲ ਬਰਕ ਕਲਾਸ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਘਟਨਾ ਦੇ ਸਮੇਂ ਅਤੇ ਸਥਾਨ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਇਸ ਦੇ ਬਾਵਜੂਦ ਅਮਰੀਕੀ ਜੰਗੀ ਜਹਾਜ਼ਾਂ 'ਤੇ ਚੀਨੀ ਲੜਾਕੂ ਜਹਾਜ਼ਾਂ ਦੀ ਉਡਾਣ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।
ਸੁਰੱਖਿਆ ਦੇ ਕਾਰਨ ਦੁਨੀਆ ਦੇ ਸਾਰੇ ਦੇਸ਼ ਖ਼ਾਸ ਕਰਕੇ ਦੁਸ਼ਮਣ ਦੇਸ਼ ਅੰਤਰਰਾਸ਼ਟਰੀ ਪਾਣੀਆਂ ਵਿਚ ਇਕ ਦੂਜੇ ਦੇ ਜੰਗੀ ਬੇੜਿਆਂ, ਏਅਰਕ੍ਰਾਫਟ ਕੈਰੀਅਰਜ਼ ਤੋਂ ਕਾਫੀ ਦੂਰੀ ਬਣਾ ਕੇ ਰੱਖਦੇ ਹਨ। ਤਸਵੀਰ ਤੋਂ ਲੱਗਦਾ ਹੈ ਕਿ ਅਮਰੀਕਾ ਜੰਗੀ ਬੇੜੇ 'ਤੇ ਲੜਾਕੂ ਜਹਾਜ਼ ਉਡਾ ਕੇ ਚੀਨ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਸਵੀਰ ਵਿੱਚ ਅਮਰੀਕੀ ਜੰਗੀ ਬੇੜੇ ਦੇ ਉੱਪਰ ਉੱਡ ਰਹੇ ਲੜਾਕੂ ਜਹਾਜ਼ ਦੀ ਪਛਾਣ ਚੀਨੀ ਜਲ ਸੈਨਾ ਦੇ ਜੇ-15 ਵਜੋਂ ਹੋਈ ਹੈ। J-15 ਚੀਨੀ ਏਅਰਕ੍ਰਾਫਟ ਕੈਰੀਅਰ ਤੋਂ ਉਡਾਨ ਭਰਨ ਵਾਲਾ ਇਕ ਲੜਾਕੂ ਜਹਾਜ਼ ਹੈ। ਮੰਨਿਆ ਜਾ ਰਿਹੈ ਕਿ ਇਹ ਘਟਨਾ ਚੀਨ ਦੀ ਮੁੱਖ ਭੂਮੀ ਤੋਂ ਬਹੁਤ ਦੂਰ ਦੱਖਣੀ ਜਾਂ ਪੂਰਬੀ ਚੀਨ ਸਾਗਰ 'ਚ ਹੋ ਸਕਦੀ ਹੈ।
ਵਰਤਮਾਨ ’ਚ ਚੀਨੀ ਜਲ ਸੈਨਾ ਕੋਲ ਦੋ ਏਅਰਕ੍ਰਾਫਟ ਕੈਰੀਅਰ ਆਪ੍ਰੇਸ਼ਨਲ ਹਨ। ਇਨ੍ਹਾਂ ਦੇ ਨਾਂ ਲਿਓਨਿੰਗ ਅਤੇ ਸ਼ਾਨਡੋਂਗ ਹਨ, ਜੋ ਦੱਖਣੀ ਚੀਨ ਸਾਗਰ ਵਿੱਚ ਜ਼ਿਆਦਾਤਰ ਸਮਾਂ ਗਸ਼ਤ ਕਰਦੇ ਹਨ। J-15 ਲੜਾਕੂ ਜਹਾਜ਼ ਇਨ੍ਹਾਂ ਦੋ ਏਅਰਕ੍ਰਾਫਟ ਕੈਰੀਅਰਾਂ 'ਤੇ ਤਾਇਨਾਤ ਹਨ। ਅਰਲ ਬਰਕ ਕਲਾਸ ਦਾ ਬੈਟਲਸ਼ਿਪ ਯੂਐਸ ਨੇਵੀ ਵਿੱਚ ਵਰਤਮਾਨ ਵਿੱਚ ਸਭ ਤੋਂ ਵੱਡਾ ਵਿਨਾਸ਼ਕਾਰੀ ਹੈ। ਅਰਲ ਬਰਕ ਸ਼੍ਰੇਣੀ ਦੇ ਜੰਗੀ ਜਹਾਜ਼ਾਂ 'ਤੇ ਕਈ ਤਰ੍ਹਾਂ ਦੇ ਆਧੁਨਿਕ ਹਥਿਆਰ ਅਤੇ ਪ੍ਰਣਾਲੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਗਾਈਡਡ ਮਿਜ਼ਾਈਲ ਡਿਸਟ੍ਰਾਇਰ ਨੂੰ 1991 ਵਿੱਚ ਅਮਰੀਕੀ ਜਲ ਸੈਨਾ ਵਿੱਚ ਤੈਨਾਤ ਕੀਤਾ ਗਿਆ ਸੀ। ਇਹ ਜੰਗੀ ਜਹਾਜ਼ ਰੂਸੀ ਪਣਡੁੱਬੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਗਿਆ ਸੀ।
ਜਾਪਾਨ 'ਚ ਵਿਵਾਦਾਂ ਦਰਮਿਆਨ ਆਬੇ ਦਾ ਸਰਕਾਰੀ ਅੰਤਿਮ ਸੰਸਕਾਰ, ਤਖ਼ਤੀਆਂ ਲੈ ਕੇ ਸੜਕਾਂ 'ਤੇ ਉਤਰੇ ਲੋਕ
NEXT STORY