ਬੀਜਿੰਗ (ਭਾਸ਼ਾ): ਚੀਨ ਦੀ ਕਮਿਊਨਿਸਟੀ ਪਾਰਟੀ ਨੇ ਬਜ਼ੁਰਗ ਹੁੰਦੀ ਦੇਸ਼ ਦੀ ਆਬਾਦੀ ਦੇ ਮੱਦੇਨਜ਼ਰ ਬੱਚਿਆਂ ਦੇ ਜਨਮ 'ਤੇ ਲਾਗੂ ਸੀਮਾ ਵਿਚ ਹੋਰ ਢਿੱਲ ਦੇਣ ਦਾ ਫ਼ੈਸਲਾ ਲਿਆ ਹੈ। ਚੀਨ ਸਰਕਾਰ ਨੇ ਪਰਿਵਾਰ ਨਿਯੋਜਨ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਮੁਤਾਬਕ ਜੋੜੇ ਦੋ ਦੀ ਬਜਾਏ ਤਿੰਨ ਬੱਚਿਆਂ ਨੂੰ ਜਨਮ ਦੇ ਸਕਦੇ ਹਨ। ਸਰਕਾਰੀ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨੀ ਮੀਡੀਆ ਮੁਤਾਬਕ ਨਵੀਂ ਪਾਲਿਸੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮਨਜ਼ੂਰੀ ਮਿਲ ਗਈ ਹੈ। ਮਤਲਬ ਦਹਾਕਿਆਂ ਤੋਂ ਚੱਲ ਆ ਰਹੀ ਟੂ-ਚਾਈਲਡ ਪਾਲਿਸੀ ਨੂੰ ਹੁਣ ਚੀਨ ਵਿਚ ਖ਼ਤਮ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਸਾਹਮਣੇ ਆਏ ਆਬਾਦੀ ਸੰਬੰਧੀ ਅੰਕੜਿਆਂ ਤੋਂ ਪਤਾ ਚੱਲਿਆ ਸੀ ਕਿ ਬੀਤੇ ਇਕ ਦਹਾਕੇ ਵਿਚ ਚੀਨ ਵਿਚ ਕੰਮਕਾਜੀ ਉਮਰ ਵਰਗ ਦੀ ਆਬਾਦੀ ਵਿਚ ਕਮੀ ਆਈ ਹੈ ਅਤੇ 65 ਸਾਲ ਤੋਂ ਵੱਧ ਉਮਰ ਵਰਗੇ ਦੇ ਲੋਕਾਂ ਦ਼ੀ ਗਿਣਤੀ ਵਧੀ ਹੈ ਜਿਸ ਦਾ ਅਸਰ ਸਮਾਜ ਅਤੇ ਅਰਥਵਿਵਸਥਾ 'ਤੇ ਪੈ ਰਿਹਾ ਹੈ। ਸ਼ਿਨਹੂਆ ਸਮਾਚਾਰ ਏਜੰਸੀ ਵੱਲੋਂ ਦੱਸਿਆ ਗਿਆ ਕਿ ਸੱਤਾਧਾਰੀ ਦਲ ਦੇ ਪੋਲਿਤ ਬਿਊਰੋ ਦੀ ਸੋਮਵਾਰ ਨੂੰ ਹੋਈ ਬੈਠਕ ਵਿਚ ਤੈਅ ਹੋਇਆ ਕਿ ਚੀਨ ਬਜ਼ੁਰਗ ਹੁੰਦੀ ਆਬਾਦੀ ਤੋਂ ਸਰਗਰਮ ਤੌਰ 'ਤੇ ਨਜਿੱਠਣ ਲਈ ਪ੍ਰਮੁੱਖ ਨੀਤੀਆਂ ਅਤੇ ਉਪਾਅ ਲਿਆਵੇਗਾ।'' ਰਿਪੋਰਟ ਵਿਚ ਕਿਹਾ ਗਿਆ ਕਿ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਜਨਮ ਦੇਣ ਦੀ ਉਮਰ ਸੀਮਾ ਵਿਚ ਢਿੱਲ ਦੇਵਾਂਗੇ, ਜਿਸ ਦੇ ਤਹਿਤ ਜੋੜਾ ਤਿੰਨ ਬੱਚਿਆਂ ਨੂੰ ਵੀ ਜਨਮ ਦੇ ਸਕਦਾ ਹੈ ਅਤੇ ਇਸ ਨਾਲ ਜੁੜੇ ਹੋਰ ਕਦਮ ਚੁੱਕਣ ਨਾਲ ਚੀਨ ਦੇ ਆਬਾਦੀ ਸੰਬੰਧੀ ਢਾਂਚੇ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।''
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ ਸਕੂਲ 'ਚ ਮ੍ਰਿਤਕ ਮਿਲੇ ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਝੁਕਾਇਆ 'ਰਾਸ਼ਟਰੀ ਝੰਡਾ'
ਜੋੜਿਆਂ ਦੇ ਇਕ ਹੀ ਬੱਚਾ ਪੈਦਾ ਕਰਨ ਦੀ ਇਜਾਜ਼ਤ ਸੰਬੰਧੀ ਨਿਯਮਾਂ ਵਿਚ 2015 ਵਿਚ ਢਿੱਲ ਦਿੱਤੀ ਗਈ ਸੀ ਅਤੇ ਦੋ ਬੱਚਿਆਂ ਨੂੰ ਜਨਮ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਮਗਰੋਂ ਇਕ ਸਾਲ ਬਾਅਦ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਪਰ ਬਾਅਦ ਵਿਚ ਇਸ ਵਿਚ ਕਮੀ ਦੇਖੀ ਗਈ। ਅੰਕੜਿਆਂ ਮੁਤਾਬਕ 2010 ਤੋਂ 2020 ਦੇ ਵਿਚ ਚੀਨ ਵਿਚ ਆਬਾਦੀ ਵੱਧਣ ਦੀ ਗਤੀ 0.3 ਫੀਸਦੀ ਸੀ ਜਦਕਿ ਸਾਲ 2000 ਤੋਂ 2010 ਦੇ ਵਿਚਕਾਰ ਇਹ ਗਤੀ 0.57 ਫੀਸਦੀ ਸੀ ਮਤਲਬ ਦੋ ਦਹਾਕਿਆਂ ਵਿਚ ਚੀਨ ਵਿਚ ਆਬਾਦੀ ਵੱਧਣ ਦੀ ਗਤੀ ਘੱਟ ਗਈ ਹੈ। ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਸਾਲ 2020 ਵਿਚ ਚੀਨ ਵਿਚ ਸਿਰਫ 12 ਮਿਲੀਅਨ ਬੱਚੇ ਪੈਦਾ ਹੋਏ ਜਦਕਿ 2016 ਵਿਚ ਇਹ ਅੰਕੜਾ 18 ਮਿਲੀਅਨ ਸੀ। ਮਤਲਬ ਚੀਨ ਵਿਚ ਸਾਲ 1960 ਦੇ ਬਾਅਦ ਤੋਂ ਬੱਚਿਆਂ ਦੇ ਪੈਦਾ ਹੋਣ ਦੀ ਗਿਣਤੀ ਸਭ ਤੋਂ ਘੱਟ ਸੀ।
ਕਾਂਗੋ ’ਚ ਭਾਰਤੀ ਫ਼ੌਜੀਆਂ ਨੇ ਬਚਾਈ ਲੱਖਾਂ ਲੋਕਾਂ ਦੀ ਜਾਨ, ਦੁਨੀਆ ਕਰ ਰਹੀ ਸਲਾਮ
NEXT STORY