ਓਟਾਵਾ (ਭਾਸ਼ਾ): ਕੈਨੇਡੀਅਨ ਸਰਕਾਰ ਨੇ ਮ੍ਰਿਤਕ ਪਾਏ ਗਏ 215 ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ। ਇਹਨਾਂ ਬੱਚਿਆਂ ਦੀਆਂ ਲਾਸ਼ਾਂ ਪਿਛਲੇ ਹਫ਼ਤੇ ਕਮਲੂਪਸ ਸ਼ਹਿਰ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਵਿਚ ਪਾਈਆਂ ਗਈਆਂ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਟਵੀਟ ਕੀਤਾ,“ਉਨ੍ਹਾਂ 215 ਬੱਚਿਆਂ ਦੇ ਸਨਮਾਨ ਵਿਚ, ਜਿਨ੍ਹਾਂ ਦੀ ਜਾਨ ਸਾਬਕਾ ਕਮਲੂਪ, ਰਿਹਾਇਸ਼ੀ ਸਕੂਲ ਵਿਖੇ ਲਈ ਗਈ। ਸਾਰੇ ਸਵਦੇਸੀ ਬੱਚਿਆਂ, ਜਿਨ੍ਹਾਂ ਨੇ ਇਸ ਨੂੰ ਕਦੇ ਘਰ ਨਹੀਂ ਬਣਾਇਆ ਅਤੇ ਬਚੇ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੈਂ ਦੇਸ਼ ਦੀਆਂ ਸਾਰੀਆਂ ਸੰਘੀ ਇਮਾਰਤਾਂ 'ਤੇ ਪੀਸ ਟਾਵਰ ਦੇ ਝੰਡੇ ਅੱਧੇ ਝੁਕਾ ਦੇਣ ਲਈ ਕਿਹਾ ਹੈ।''
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੂਡੋ ਦਾ ਇਹ ਆਦੇਸ਼ ਓਂਟਾਰੀਓ ਵਿਚ ਮਿਸੀਸਾਗਾਸ ਆਫ ਕ੍ਰੈਡਿਟ ਫਸਟ ਨੇਸ਼ਨਜ਼ (MCFN) ਦੇ ਮੁਖੀ, ਸਟੇਸੀ ਲਫੋਰਮੇ ਵੱਲੋਂ ਇਕ ਖੁੱਲ੍ਹਾ ਪੱਤਰ ਭੇਜੇ ਜਾਣ ਦੇ ਇਕ ਦਿਨ ਬਾਅਦ ਜਾਰੀ ਕੀਤਾ ਗਿਆ। ਇਸ ਆਦੇਸ਼ ਵਿਚ ਸਰਕਾਰ ਨੂੰ ਝੰਡੇ ਨੂੰ ਅੱਧਾ ਝੁਕਾਉਣ ਅਤੇ ਉਹਨਾਂ ਬੱਚਿਆਂ ਲਈ ਸੋਗ ਦਾ ਇੱਕ ਰਾਸ਼ਟਰੀ ਦਿਨ ਘੋਸ਼ਿਤ ਕਰਨ ਦੀ ਅਪੀਲ ਕੀਤੀ ਗਈ ਸੀ। ਟਵਿੱਟਰ 'ਤੇ ਪੋਸਟ ਕੀਤੇ ਗਏ ਲਫੋਰਮੇ ਦੇ ਖੁੱਲ੍ਹੇ ਪੱਤਰ ਵਿਚ ਕਿਹਾ ਗਿਆ ਹੈ,“ਅਸੀਂ ਪ੍ਰਧਾਨ ਮੰਤਰੀ ਨੂੰ ਇਸ ਦੇਸ਼ ਦੇ ਝੰਡੇ ਝੁਕਾਉਣ ਅਤੇ ਆਪਣੇ ਬੱਚਿਆਂ ਲਈ ਕੌਮੀ ਸੋਗ ਦਾ ਐਲਾਨ ਕਰਨ ਦੀ ਅਪੀਲ ਕਰਦੇ ਹਾਂ।ਇਨ੍ਹਾਂ ਬੱਚਿਆਂ ਨੂੰ ਰਾਜ ਵੱਲੋਂ ਜ਼ਬਰਦਸਤੀ ਲਿਜਾਇਆ ਗਿਆ। ਉਨ੍ਹਾਂ ਦੀ ਮੌਤ ਚਰਚ ਦੇ ਇਕ ਰਿਹਾਇਸ਼ੀ ਸਕੂਲ ਵਿਚ ਹੋਈ ਅਤੇ ਬਿਨਾਂ ਕਿਸੇ ਸਨਮਾਨ ਦੇ ਦਫ਼ਨਾਏ ਗਏ।"
ਇਸ ਮੰਗ ਸੰਬੰਧੀ Change.org 'ਤੇ ਇਕ ਆਨਲਾਈਨ ਪਟੀਸ਼ਨ ਵੀ ਪ੍ਰਸਾਰਿਤ ਹੋ ਰਹੀ ਹੈ।ਐਤਵਾਰ ਦੁਪਹਿਰ ਤੱਕ ਇਸ ਮੰਗ 'ਤੇ ਲਗਭਗ 9,000 ਲੋਕਾਂ ਨੇ ਦਸਤਖ਼ਤ ਕਰ ਦਿੱਤੇ ਸਨ। 27 ਮਈ ਨੂੰ, ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕਮਲੂਪਸ ਸ਼ਹਿਰ ਵਿਚ 'Tk'emlups te Secwepemc First Nation' ਨੇ ਘੋਸ਼ਣਾ ਕੀਤੀ ਕਿ ਕਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਚ ਇਕ ਜ਼ਮੀਨ ਭੇਦੀ ਰਡਾਰ ਨੇ ਲਾਸ਼ਾਂ ਦਾ ਪਰਦਾਫਾਸ਼ ਕੀਤਾ।ਪੀੜਤਾਂ ਵਿਚ ਕੁਝ ਬੱਚੇ ਤਿੰਨ ਸਾਲ ਦੇ ਵੀ ਸਨ। ਇਹ ਮੰਨਿਆ ਜਾਂਦਾ ਸੀ ਕਿ ਬੱਚੇ ਕੈਨੇਡਾ ਦੇ ਰਿਹਾਇਸ਼ੀ ਸਕੂਲ ਪ੍ਰਣਾਲੀ ਵਿਚ ਲਾਪਤਾ ਹੋ ਗਏ ਸਨ।
ਪੜ੍ਹੋ ਇਹ ਅਹਿਮ ਖਬਰ - ਨਾਈਜੀਰੀਆ 'ਚ ਬੰਦੂਕਧਾਰੀਆਂ ਨੇ ਸਕੂਲ 'ਤੇ ਕੀਤੀ ਅੰਨ੍ਹੇਵਾਹ ਗੋਲ਼ੀਬਾਰੀ, ਕਰੀਬ 200 ਵਿਦਿਆਰਥੀ ਅਗਵਾ
ਕਮਲੂਪਸ ਸਕੂਲ 1890 ਅਤੇ 1969 ਦੇ ਵਿਚਕਾਰ ਸੰਚਾਲਿਤ ਹੋਇਆ। ਕੈਨੇਡੀਅਨ ਸਰਕਾਰ ਨੇ ਕੈਥੋਲਿਕ ਚਰਚ ਤੋਂ ਡੇਅ ਸਕੂਲ ਵਜੋਂ ਸੰਚਾਲਨ ਕਰਨ ਦੀ ਕਾਰਵਾਈ 1978 ਵਿਚ ਬੰਦ ਕਰ ਦਿੱਤੀ। ਇਕ ਸਮੇਂ ਇਹ ਕੈਨੇਡਾ ਦੇ ਰਿਹਾਇਸ਼ੀ ਸਕੂਲ ਪ੍ਰਣਾਲੀ ਵਿਚ ਸਭ ਤੋਂ ਵੱਡਾ ਸੀ।ਕੈਨੇਡਾ ਦੇ ਸੱਚ ਅਤੇ ਮੇਲ-ਮਿਲਾਪ ਕਮਿਸ਼ਨ ਨੇ ਰਿਹਾਇਸ਼ੀ ਸਕੂਲਾਂ ਬਾਰੇ ਆਪਣੀ ਅੰਤਮ ਰਿਪੋਰਟ 2015 ਵਿਚ ਜਾਰੀ ਕੀਤੀ ਸੀ।ਰਿਪੋਰਟ ਵਿਚ ਸੰਸਥਾਵਾਂ ਵਿਚ ਸਵਦੇਸ਼ੀ ਬੱਚਿਆਂ ਨਾਲ ਹੋਣ ਵਾਲੀ ਕਠੋਰ ਬਦਸਲੂਕੀ ਦਾ ਵੇਰਵਾ ਦਿੱਤਾ ਗਿਆ ਹੈ, ਜਿੱਥੇ ਦੁਰਵਿਵਹਾਰ ਅਤੇ ਅਣਗਹਿਲੀ ਕਾਰਨ ਘੱਟੋ ਘੱਟ 3,200 ਬੱਚਿਆਂ ਦੀ ਮੌਤ ਹੋ ਗਈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਫਲੋਰਿਡਾ ’ਚ ਅੰਨ੍ਹੇਵਾਹ ਫਾਇਰਿੰਗ ਨਾਲ ਮਚੀ ਭੱਜ-ਦੌੜ, ਹੋਈਆਂ ਇੰਨੀਆਂ ਮੌਤਾਂ
NEXT STORY