ਬੀਜਿੰਗ (ਬਿਊਰੋ): ਚੀਨ ਦੇ ਇਕ ਕਲਾਕਾਰ ਨੇ ਹਾਲ ਹੀ ਵਿਚ ਲੋਕਾਂ ਨੂੰ ਖਾਣੇ ਦੀ ਬਰਬਾਦੀ ਬਾਰੇ ਜਾਗਰੂਕ ਕਰਨ ਲਈ ਇਕ ਅਜੀਬੋ-ਗਰੀਬ ਕਦਮ ਚੁੱਕਿਆ। ਕਲਾਕਾਰ ਦੇ ਇਸ ਕਦਮ ਦੀ ਬਹੁਤ ਚਰਚਾ ਹੋ ਰਹੀ ਹੈ ਜਦਕਿ ਕੁਝ ਲੋਕ ਆਲੋਚਨਾ ਵੀ ਕਰ ਰਹੇ ਹਨ। ਅਸਲ ਵਿਚ ਚੀਨ ਦੇ ਕਲਾਕਾਰ ਯੇਂਗ ਯੈਕਸਿਨ ਨੇ ਬੀਤੀ 13 ਅਕਤੂਬਰ ਨੂੰ ਬਹੁਤ ਅਜੀਬੋ-ਗਰੀਬ ਕਾਰਨਾਮੇ ਨੂੰ ਅੰਜਾਮ ਦਿੱਤਾ। ਸ਼ਖਸ ਨੇ ਇਕ ਗਹਿਣੇ ਦੀ ਦੁਕਾਨ ਤੋਂ ਸੋਨੇ ਦੇ 1,000 ਚੌਲਾਂ ਦੇ ਆਕਾਰ ਦੇ ਦਾਣੇ ਬਣਵਾਏ ਅਤੇ ਫਿਰ ਇਹਨਾਂ ਦਾਣਿਆਂ ਨੂੰ ਹੁਆਂਗਪੁ ਨਦੀ ਵਿਚ, ਸੜਕਾਂ 'ਤੇ ਅਤੇ ਪਾਰਕ ਦੀ ਘਾਹ ਵਿਚ ਥੋੜ੍ਹਾ-ਥੋੜ੍ਹਾ ਕਰ ਕੇ ਸੁੱਟ ਦਿੱਤਾ।
ਪੜ੍ਹੋ ਇਹ ਅਹਿਮ ਖਬਰ - FBI ਨਿਊ ਮੈਕਸੀਕੋ 'ਚ ਭਾਰਤੀ ਰੈਸਟੋਰੈਂਟ 'ਤੇ ਹਮਲੇ ਦੀ ਕਰੇਗੀ ਜਾਂਚ
ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ 300 ਗ੍ਰਾਮ ਸੋਨੇ ਨਾਲ ਬਣੇ ਚੌਲਾਂ ਦੇ ਇਹ ਦਾਣੇ 23 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਦੇ ਹਨ। ਯੇਂਗ ਦਾ ਕਹਿਣਾ ਹੈ ਕਿ ਉਸ ਨੇ ਇਹ ਕਦਮ ਲੋਕਾਂ ਅੰਦਰ ਖਾਣੇ ਦੀ ਬਰਬਾਦੀ ਨੂੰ ਰੋਕਣ ਦੀ ਜਾਗਰੂਕਤਾ ਫੈਲਾਉਣ ਲਈ ਚੁੱਕਿਆ ਹੈ। ਉਸ ਨੇ ਕਿਹਾ ਕਿ ਖਾਣੇ ਦੀ ਬਰਬਾਦੀ ਵੀ ਸੋਨੇ ਦੀ ਬਰਬਾਦੀ ਵਾਂਗ ਹੀ ਹੈ। ਉਹ ਚੌਲਾਂ ਦੇ ਆਕਾਰ ਦੇ ਦਾਣਿਆਂ ਨੂੰ ਸੁੱਟ ਕੇ ਇਹ ਦੱਸਣਾ ਚਾਹੁੰਦੇ ਸਨ ਕਿ ਅਨਾਜ ਦੇ ਦਾਣੇ ਨੂੰ ਵੀ ਸੋਨੇ ਜਿੰਨਾ ਕੀਮਤੀ ਸਮਝਣਾ ਚਾਹੀਦਾ ਹੈ।
ਲੋਕਾਂ ਨੇ ਦਿੱਤੀ ਵੱਖੋ-ਵੱਖ ਪ੍ਰਤੀਕਿਰਿਆ
ਯੇਗ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਸੋਚ ਨਾਲ ਅਜਿਹਾ ਕੀਤਾ ਪਰ ਕੁਝ ਲੋਕਾਂ ਨੇ ਉਸ ਦੀ ਆਲੋਚਨਾ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੋਸ਼ਲ ਮੀਡੀਆ ਸਾਈਟ ਵੀਬੋ 'ਤੇ ਇਕ ਸ਼ਖਸ ਨੇ ਕਿਹਾ ਕਿ ਯੇਂਗ ਅਜਿਹਾ ਕਰ ਕੇ ਸਿਰਫ ਮਸ਼ਹੂਰ ਹੋਣਾ ਚਾਹੁੰਦਾ ਸੀ।ਜੇਕਰ ਉਸ ਨੂੰ ਇੰਨੀ ਹੀ ਪਰਵਾਹ ਹੁੰਦੀ ਤਾਂ ਉਸ ਨੂੰ ਅਸਲੀ ਚੌਲਾਂ ਨਾਲ ਜਾਗਰੂਕਤਾ ਫੈਲਾਉਣੀ ਚਾਹੀਦੀ ਸੀ ਅਤੇ ਸੋਨੇ ਦੇ ਚੌਲ ਬਣਵਾਉਣ ਵਿਚ ਖਰਚ ਕੀਤੀ ਰਾਸ਼ੀ ਨੂੰ ਕੁਦਰਤੀ ਆਫ਼ਤਾਂ ਤੋਂ ਪੀੜਤ ਲੋਕਾਂ ਦੀ ਮਦਦ ਕਰਨ ਵਿਚ ਲਗਾ ਦੇਣਾ ਚਾਹੀਦਾ ਸੀ।
ਉੱਧਰ ਯੇਂਗ ਦਾ ਚੌਲ ਸੁੱਟਦੇ ਹੋਏ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਯੇਂਗ ਮੁਤਾਬਕ ਲੋਕ ਉਸ ਦੀ ਭਾਵਨਾ ਨੂੰ ਸਹੀ ਢੰਗ ਨਾਲ ਸਮਝ ਨਹੀਂ ਪਾਏ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਰੁਪਈਆਂ ਨੂੰ ਕਿਸੇ ਚੈਰਿਟੀ ਵਿਚ ਦਿੰਦੇ ਤਾਂ ਉਸ ਨਾਲ ਸਿਰਫ ਸੰਸਥਾ ਦਾ ਫਾਇਦਾ ਹੁੰਦਾ ਪਰ ਜਨਤਕ ਪੱਧਰ 'ਤੇ ਅਜਿਹਾ ਈਵੈਂਟ ਕਰਨ ਨਾਲੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਸੰਦੇਸ਼ ਨਾਲ ਫਾਇਦਾ ਹੋਵੇਗਾ।
ਨੋਟ- ਚੀਨੀ ਸ਼ਖਸ ਵੱਲੋਂ ਖਾਣੇ ਦੀ ਬਰਬਾਦੀ ਪ੍ਰਤੀ ਜਾਗਰੂਕਤਾ ਫੈਲਾਉਣ ਵਾਲੇ ਕਦਮ 'ਤੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਇਮਰਾਨ ਸਰਕਾਰ 'ਤੇ ਭੜਕੀ ਵਿਰੋਧੀ ਧਿਰ, ਕੀਤਾ ਇਹ ਐਲਾਨ
NEXT STORY