ਬੀਜਿੰਗ (ਬਿਊਰੋ): ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ। ਇਸ ਵਿਚ ਇਕ ਚੀਨੀ ਦਵਾਈ ਕੰਪਨੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਵੈਕਸੀਨ 2021 ਤੱਕ ਅਮਰੀਕਾ ਸਮੇਤ ਦੁਨੀਆ ਭੜ ਵਿਚ ਡਿਲਿਵਰੀ ਲਈ ਤਿਆਰ ਹੋ ਜਾਵੇਗੀ। SinoVac ਦੇ ਸੀ.ਈ.ਓ. ਯਿਨ ਵੇਇਦਾਂਗ ਨੇ ਸੰਯੁਕਤ ਰਾਜ ਅਮਰੀਕਾ ਵਿਚ CoronaVac ਨੂੰ ਵੇਚਣ ਦੇ ਲਈ ਅਮਰੀਕਾ ਦੇ ਖਾਧ ਅਤੇ ਦਵਾਈ ਵਿਭਾਗ ਨੂੰ ਅਰਜ਼ੀ ਭੇਜੀ ਹੈ।
ਵੈਕਸੀਨ ਦਾ ਮਨੁੱਖਾਂ ਵਿਚ ਪਰੀਖਣ ਦਾ ਤੀਜਾ ਅਤੇ ਆਖਰੀ ਪੜਾਅ ਚੱਲ ਰਿਹਾ ਹੈ। ਯਿਨ ਨੇ ਕਿਹਾ ਕਿ ਉਹਨਾਂ ਨੇ ਨਿੱਜੀ ਰੂਪ ਨਾਲ ਖੁਦ ਪ੍ਰਾਯੋਗਿਕ ਟੀਕਾ ਲਿਆ ਹੈ। ਯਿਨ ਨੇ ਕਿਹਾ,''ਸ਼ੁਰੂਆਤ ਵਿਚ ਸਾਡੀ ਰਣਨੀਤੀ ਚੀਨ ਅਤੇ ਵੁਹਾਨ ਦੇ ਲਈ ਵੈਕਸੀਨ ਬਣਾਉਣ ਦੀ ਸੀ। ਇਸ ਦੇ ਤੁਰੰਤ ਬਾਅਦ ਜੂਨ ਅਤੇ ਜੁਲਾਈ ਵਿਚ ਅਸੀਂ ਆਪਣੀ ਰਣਨੀਤੀ ਦਾ ਵਿਸਥਾਰ ਕੀਤਾ ਜੋ ਕਿ ਹੁਣ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਲਈ ਹੈ। ਇੱਥੇ ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਕੋਰੋਨਾਵਾਇਰਸ ਦੇ ਫੈਲਣ ਦੀ ਸ਼ੁਰੂਆਤ ਹੋਈ ਸੀ।
ਪੜ੍ਹੋ ਇਹ ਅਹਿਮ ਖਬਰ- ਯੂਕੇ : NHS ਕੋਵਿਡ ਐਪ ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਅੱਜ ਹੋਈ ਲਾਂਚ
ਉਹਨਾਂ ਨੇ ਕਿਹਾ,''ਸਾਡਾ ਟੀਚਾ ਦੁਨੀਆ ਨੂੰ ਵੈਕਸੀਨ ਪ੍ਰਦਾਨ ਕਰਨਾ ਹੈ ਜਿਸ ਵਿਚ ਅਮਰੀਕਾ, ਯੂਰਪੀ ਸੰਘ ਅਤੇ ਹੋਰ ਦੇਸ਼ ਸ਼ਾਮਲ ਹਨ।'' ਅਮਰੀਕਾ, ਯੂਰਪੀ ਸੰਘ, ਜਾਪਾਨ ਅਤੇ ਆਸਟ੍ਰੇਲੀਆ ਵਿਚ ਸਖਤ ਨਿਯਮਾਂ ਨੇ ਚੀਨੀ ਟੀਕਿਆਂ ਦੀ ਵਿਕਰੀ ਨੂੰ ਰੋਕ ਦਿੱਤਾ ਹੈ। ਭਾਵੇਂਕਿ ਯਿਨ ਨੂੰ ਆਸ ਹੈ ਕਿ ਨਿਯਮਾਂ ਵਿਚ ਤਬਦੀਲੀ ਕਰ ਕੇ ਸਾਰਿਆਂ ਨੂੰ ਟੀਕਾ ਦੇਣਾ ਸੰਭਵ ਹੈ। SinoVac ਸਰਕਾਰ ਦੀ ਮਲਕੀਅਤ ਵਾਲੀ SinoPharm ਦੇ ਨਾਲ ਚੀਨ ਦੀਆਂ ਉੱਚ ਚਾਰ ਵੈਕਸੀਨ ਵਿਕਸਿਤ ਕਰਨ ਵਾਲੀਆਂ ਕੰਪਨੀਆਂ ਵਿਚੋਂ ਇਕ ਹੈ। ਬ੍ਰਾਜ਼ੀਲ, ਤੁਰਕੀ ਅਤੇ ਇੰਡੋਨੇਸ਼ੀਆ ਵਿਚ CoronaVac ਦੇ ਸ਼ੁਰੂਆਤੀ ਪਰੀਖਣਾਂ ਵਿਚ 24,000 ਤੋਂ ਵਧੇਰੇ ਲੋਕ ਹਿੱਸਾ ਲੈ ਰਹੇ ਹਨ।
SinoVac ਕੰਪਨੀ ਨੇ ਵੈਕਸੀਨ ਦੇ ਪਰੀਖਣ ਦੇ ਲਈ ਉਹਨਾਂ ਦੇਸ਼ਾਂ ਨੂੰ ਚੁਣਿਆ ਹੈ ਜਿੱਥੇ ਗੰਭੀਰ ਪ੍ਰਕੋਪ, ਵੱਡੀ ਆਬਾਦੀ ਅਤੇ ਸੀਮਤ ਅਨੁੰਸਧਾਨ ਅਤੇ ਵਿਕਾਸ ਸਮਰੱਥਾ ਸੀ। ਉਹਨਾਂ ਨੇ ਬੀਜਿੰਗ ਦੇ ਦੱਖਣ ਵਿਚ SinoVac ਪਲਾਂਟ ਦੇ ਦੌਰੇ ਦੇ ਦੌਰਾਨ ਪੱਤਰਕਾਰਾਂ ਨਾਲ ਗੱਲ ਕੀਤੀ। ਕੋਰੋਨਾ ਇਨਫੈਕਸ਼ਨ ਫੈਲਣ ਦੇ ਬਾਅਦ ਕੁਝ ਮਹੀਨਿਆਂ ਵਿਚ ਬਣਾਏ ਪਲਾਂਟ ਨੂੰ SinoVac ਨੂੰ ਇਕ ਸਾਲ ਵਿਚ ਅੱਧਾ ਮਿਲੀਅਨ ਵੈਕਸੀਨ ਖੁਰਾਕ ਦਾ ਉਤਪਾਦਨ ਕਰਨ ਵਿਚ ਸਮਰੱਥ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਫਰਵਰੀ ਜਾਂ ਮਾਰਚ ਤੱਕ ਵੈਕਸੀਨ ਦੀ ਕੁਝ 100 ਮਿਲੀਅਨ ਖੁਰਾਕ ਦਾ ਉਤਪਾਦਨ ਕਰਨ ਵਿਚ ਸਮਰੱਥ ਹੋਵੇਗੀ। ਫਾਰਮਾਸੂਟੀਕਲ ਕੰਪਨੀ ਨੇ ਕਿਹਾ ਕਿ ਵਿਕਸਿਤ ਹੋਣ ਵਾਲੀ ਕੋਰੋਨਾਵਾਇਰਸ ਵੈਕਸੀਨ ਨੂੰ ਸੰਯੁਕਤ ਰਾਜ ਅਮਰੀਕਾ ਸਮੇਤ ਦੁਨੀਆ ਭਰ ਵਿਚ ਡਿਲਿਵਰੀ ਲਈ 2021 ਦੀ ਸ਼ੁਰੂਆਤ ਤੱਕ ਤਿਆਰ ਹੋਣਾ ਚਾਹੀਦਾ ਹੈ।
ਵਿਦੇਸ਼ਾਂ 'ਚ ਵੀ ਹੋਣ ਲੱਗਾ ਖੇਤੀ ਬਿੱਲਾਂ ਦਾ ਵਿਰੋਧ, ਕਿਸਾਨਾਂ ਲਈ ਮਾਰਿਆ ਹਾਅ ਦਾ ਨਾਅਰਾ
NEXT STORY