ਬੀਜਿੰਗ (ਬਿਊਰੋ): ਚੀਨ ਦੇ ਇਕ ਬੰਦਰਗਾਹ ਦੇ ਬਾਹਰ 6 ਮਹੀਨੇ ਤੋਂ ਫਸੇ ਹੋਏ ਭਾਰਤੀ ਜਹਾਜ਼ ਨੂੰ ਲੈ ਕੇ ਗਤੀਰੋਧ ਬਰਕਰਾਰ ਹੈ। ਚੀਨ ਨੇ ਬੁੱਧਵਾਰ ਨੂੰ ਕੋਵਿਡ-19 ਨਿਯਮਾਂ ਦਾ ਹਵਾਲਾ ਦਿੰਦੇ ਹੋਏ ਚਾਲਕ ਦਲ ਦੇ ਮੈਂਬਰਾਂ ਦੀ ਸਥਿਤੀ ਵਿਚ ਤਬਦੀਲੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਹਾਜ਼ 'ਤੇ ਚਾਲਕ ਦਲ ਦੇ 23 ਮੈਂਬਰ ਹਨ। ਜਹਾਜ਼ 'ਜਗ ਆਨੰਦ' ਵਿਚ ਚੀਨ ਦੇ ਲਈ ਆਸਟ੍ਰੇਲੀਆਈ ਕੋਲੇ ਦੀ ਵੱਡੀ ਖੇਪ ਹੈ।
6 ਮਹੀਨੇ ਤੋਂ ਮਦਦ ਦਾ ਇੰਤਜ਼ਾਰ
ਇਹ ਜਹਾਜ਼ ਜੂਨ ਮਹੀਨੇ ਤੋਂ ਜਿੰਗਤਾਂਗ ਬੰਦਰਗਾਹ 'ਤੇ ਫਸਿਆ ਹੋਇਆ ਹੈ। ਚਾਲਕ ਦਲ ਦੇ ਮੈਂਬਰ ਜਹਾਜ਼ ਦੇ ਇੱ ਥੇਪਹੁੰਚਣ ਦੇ ਬਾਅਦ ਤੋਂ ਹੀ ਤੁਰੰਤ ਰਾਹਤ ਦਾ ਇੰਤਜ਼ਾਰ ਕਰ ਰਹੇ ਹਨ। ਨੈਸ਼ਨਲ ਯੂਨੀਅਨ ਆਫ ਸੀਫੇਯਰਜ਼ ਆਫ ਇੰਡੀਆ, ਇੰਟਰਨੈਸ਼ਨਲ ਟ੍ਰਾਂਸਪੋਰਟ ਵਰਕਰਜ਼ ਫੈਡਰੇਸ਼ਨ (ਆਈ.ਟੀ.ਐੱਫ.) ਅਤੇ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਨੇ ਪਿਛਲੇ ਕੁਝ ਹਫਤਿਆਂ ਵਿਚ ਚਾਲਕ ਦਲ ਦੀ ਮਾੜੀ ਹਾਲਤ ਨੂੰ ਬਿਆਨ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਬਹੁਮੰਜ਼ਿਲਾ ਇਮਾਰਤ 'ਚ ਧਮਾਕਾ, 23 ਲੋਕ ਜ਼ਖਮੀ
ਭਾਰਤੀ ਦੂਤਾਵਾਸ ਸੰਪਰਕ ਵਿਚ
ਚੀਨ ਦੀ ਰਾਜਧਾਨੀ ਬੀਜਿੰਗ ਵਿਚ ਸਥਿਤ ਭਾਰਤੀ ਦੂਤਾਵਾਸ ਸਥਾਨਕ ਚੀਨੀ ਅਧਿਕਾਰੀਆਂ ਦੇ ਨਾਲ ਨਿਯਮਿਤ ਸੰਪਰਕ ਵਿਚ ਹਨ। ਜਿਸ ਨਾਲ ਚਾਲਕ ਦਲ ਦੇ ਮੈਂਬਰਾਂ ਦੀ ਸਥਿਤੀ ਨੂੰ ਬਦਲਣ ਦੀ ਵਿਵਸਥਾ ਕੀਤੀ ਜਾ ਸਕੇ ਕਿਉਂਕਿ ਉਹ 6 ਮਹੀਨੇ ਤੋਂ ਜਹਾਜ਼ ਵਿਚ ਫਸੇ ਹੋਏ ਹਨ। ਭਾਰਤੀ ਦੂਤਾਵਾਸ ਨੇ ਜਗ ਆਨੰਦ ਦੇ ਚਾਲਕ ਦਲ ਦੇ ਇਲਾਵਾ ਪਨਾਮਾ ਦੇ ਇਕ ਹੋਰ ਜਹਾਜ਼ ਦਾ ਮੁੱਦਾ ਵੀ ਚੁੱਕਿਆ ਹੈ।
ਦੂਜੇ ਜਹਾਜ਼ ਵਿਚ ਫਸੇ 16 ਭਾਰਤੀ
ਚੀਨ ਦੇ ਕਾਓਫੀਦਿਯਾਨ ਬੰਦਰਗਾਹ 'ਤੇ ਇਸੇ ਤਰ੍ਹਾਂ ਦੇ ਹਾਲਾਤ ਵਿਚ ਫਸੇ ਪਨਾਮਾ ਦਾ ਜਹਾਜ਼ ਅਨਾਸਤੇਸਿਯਾ ਦੇ ਚਾਲਕ ਦਲ ਵਿਚ 16 ਭਾਰਤੀ ਮੈਂਬਰ ਸ਼ਾਮਲ ਹਨ। ਜਿਸ ਨੂੰ ਲੈ ਕੇ ਭਾਰਤੀ ਦੂਤਾਵਾਸ ਲਗਾਤਾਰ ਚੀਨ ਦੇ ਸੰਪਰਕ ਵਿਚ ਹੈ। ਮਨੁੱਖੀ ਆਧਾਰ 'ਤੇ ਜਗ ਆਨੰਦ ਦੇ ਚਾਲਕ ਦਲ ਦੀ ਸਥਿਤੀ ਵਿਚ ਤਬਦੀਲੀ ਦੀ ਇਜਾਜ਼ਤ ਦੇ ਸਵਾਲ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਮਹਾਮਾਰੀ ਦੀ ਰੋਕਥਾਮ ਸੰਬੰਧੀ ਉਪਾਵਾਂ ਦਾ ਜ਼ਿਕਰ ਕੀਤਾ।
ਨੋਟ- ਬੰਦਰਗਾਹ 'ਤੇ ਫਸੇ ਜਹਾਜ਼ਾਂ 'ਚ ਭਾਰਤੀ ਮੈਂਬਰਾਂ ਪ੍ਰਤੀ ਚੀਨ ਦਾ ਸਖਤ ਰਵੱਈਆ , ਖ਼ਬਰ ਬਾਰੇ ਦੱਸੋ ਆਪਣੀ ਰਾਏ।
ਅਮਰੀਕਾ 'ਚ 10 ਦਿਨਾਂ 'ਚ 10 ਲੱਖ ਲੋਕਾਂ ਨੂੰ ਲੱਗ ਚੁੱਕਾ ਹੈ ਕੋਰੋਨਾ ਟੀਕਾ
NEXT STORY