ਇੰਟਰਨੈਸ਼ਨਲ ਡੈਸਕ - ਇੱਕ ਸਾਬਕਾ ਚੀਨੀ ਟੇਕਵੇਅ ਵਰਕਰ ਨੂੰ ਪੁਲਸ ਦੁਆਰਾ £3 ਬਿਲੀਅਨ ਤੋਂ ਵੱਧ ਦੇ ਬਿਟਕੁਆਇਨ ਜ਼ਬਤ ਕਰਨ ਤੋਂ ਬਾਅਦ ਮਨੀ ਲਾਂਡਰਿੰਗ ਦਾ ਦੋਸ਼ੀ ਪਾਇਆ ਗਿਆ ਅਤੇ ਛੇ ਸਾਲਾਂ ਤੋਂ ਵੱਧ ਸਮੇਂ ਲਈ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। 42 ਸਾਲਾ ਜਿਆਨ ਵੇਨ ਪੁਲਸ ਦੀ ਨਜ਼ਰ ਵਿੱਚ ਉਦੋਂ ਆਈ ਜਦੋਂ ਉਸਨੇ ਲੰਡਨ ਦੀਆਂ ਸਭ ਤੋਂ ਮਹਿੰਗੀਆਂ ਜਾਇਦਾਦਾਂ ਵਿੱਚੋਂ ਕੁਝ ਖਰੀਦਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ £23.5m ਵਾਲਾ ਇੱਕ ਸੱਤ ਬੈੱਡਰੂਮ ਵਾਲਾ ਹੈਂਪਸਟੇਡ ਮਹਿਲ ਨਾਲ ਇੱਕ ਸਵਿਮਿੰਗ ਪੂਲ ਅਤੇ £12.5m ਦਾ ਘਰ ਜਿਸ ਵਿੱਤ ਸਿਨੇਮਾ ਅਤੇ ਜਿਮ ਸ਼ਾਮਿਲ ਹੈ।
ਜਾਂਚ ਟੀਮ ਨੇ ਯੂਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਜ਼ਬਤ ਕੀਤੀ, ਜਦੋਂ ਡਿਜੀਟਲ ਵਾਲਿਟ ਵਿੱਚ 61,000 ਤੋਂ ਵੱਧ ਬਿਟਕੁਆਇਨ ਲੱਭੇ ਗਏ ਸਨ। ਉਸ ਸਮੇਂ ਕ੍ਰਿਪਟੋਕਰੰਸੀ ਦੀ ਕੀਮਤ £1.4bn ਸੀ ਪਰ ਹੁਣ ਇਸਦੀ ਕੀਮਤ £3bn ਤੋਂ ਵੱਧ ਹੋ ਗਈ ਹੈ, ਜਦੋਂ ਕਿ 23,308 ਬਿਟਕੁਆਇਨ, ਜੋ ਹੁਣ £1bn ਤੋਂ ਵੱਧ ਦੀ ਕੀਮਤ ਹੈ, ਪੜਤਾਲ ਨਾਲ ਜੁੜਿਆ ਹੋਇਆ ਹੈ।
ਬਿਟਕੁਆਇਨ ਕਥਿਤ ਤੌਰ 'ਤੇ 2014 ਅਤੇ 2017 ਦੇ ਵਿਚਕਾਰ ਚੀਨ ਵਿੱਚ ਕੀਤੇ ਗਏ £5bn ਦੇ ਨਿਵੇਸ਼ ਘੁਟਾਲੇ ਤੋਂ ਆਇਆ ਸੀ। ਵੇਨ ਧੋਖਾਧੜੀ ਵਿੱਚ ਸ਼ਾਮਲ ਨਹੀਂ ਸੀ ਪਰ ਕਿਹਾ ਜਾਂਦਾ ਹੈ ਕਿ ਉਸਨੇ ਪੈਸੇ ਦੇ ਸਰੋਤ ਨੂੰ ਲੁਕਾਉਣ ਲਈ ਇੱਕ "ਫਰੰਟ ਪਰਸਨ" ਵਜੋਂ ਕੰਮ ਕੀਤਾ, ਜਿਸ ਵਿੱਚੋਂ ਕੁਝ ਦੀ ਵਰਤੋਂ ਕ੍ਰਿਪਟੋਕਰੰਸੀ ਖਰੀਦਣ ਲਈ ਕੀਤੀ ਗਈ ਸੀ ਅਤੇ ਲੈਪਟਾਪਾਂ ਦੇ ਜ਼ਰੀਏ ਚੀਨ ਤੋਂ ਬਾਹਰ ਤਸਕਰੀ ਕੀਤੀ ਗਈ ਸੀ।
ਬੰਗਲਾਦੇਸ਼ ਐਮਪੀ ਕਤਲ ਕੇਸ: ਕਸਾਈ ਗ੍ਰਿਫ਼ਤਾਰ, ਲਾਸ਼ ਦੇ ਟੁਕੜੇ ਲੱਭਣ 'ਚ ਮੁਲਜ਼ਮ ਦੀ ਲਈ ਜਾ ਰਹੀ ਮਦਦ
NEXT STORY