ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪੱਛਮੀ ਸਿਡਨੀ ਵਿਚ ਮੰਗਲਵਾਰ ਨੂੰ ਸੰਘੀ ਸੰਸਦ ਮੈਂਬਰ ਕ੍ਰਿਸ ਬੋਵੇਨ ਦੇ ਵੋਟਰ ਦਫਤਰ ਵਿਚ ਇਕ ਕਾਰ ਦਾਖਲ ਹੋ ਗਈ। ਫੇਅਰਫੀਲਡ ਵੈਸਟ ਵਿਚਲੇ ਦ੍ਰਿਸ਼ ਦੀ ਏਰੀਅਲ ਫੁਟੇਜ ਵਿਚ ਇਕ ਵ੍ਹਾਈਟ SUV ਦਿਖਾਈ ਦਿੱਤੀ ਹੈ ਜੋ ਕਿ ਮੰਗਲਵਾਰ ਦੁਪਹਿਰ ਨੂੰ ਦਫਤਰ ਦੇ ਸਾਹਮਣੇ ਲੰਘੀ ਜਾਪਦੀ ਹੈ। ਅੱਜ ਦੁਪਹਿਰ ਫੇਅਰਫੀਲਡ ਵੈਸਟ ਵਿਚ ਇਕ ਡਰਾਈਵਰ ਬੀਬੀ ਇਮਾਰਤ ਅਤੇ ਵੇਟਿੰਗ ਰੂਮ ਵਿਚ ਕਾਰ ਅੰਦਰ ਤੱਕ ਲੈ ਗਈ। ਕਾਰ ਟਕਰਾਉਣ ਨਾਲ ਦਫਤਰ ਦੇ ਸਾਹਮਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਪੁਲਸ, ਪੈਰਾਮੈਡੀਕਸ ਅਤੇ ਫਾਇਰ ਫਾਈਟਰਾਂ ਨੂੰ ਮੌਕੇ 'ਤੇ ਬੁਲਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਚੀਨ ਦਾ ਐਲਾਨ, ਨਵੰਬਰ 'ਚ ਆਮ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ
60 ਸਾਲਾ ਬੀਬੀ ਨੂੰ ਐਂਬੂਲੈਂਸ ਵਿਚ ਲਿਜਾਇਆ ਗਿਆ ਭਾਵੇਂਕਿ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਨਾਲ ਫੇਅਰਫੀਲਡ ਹਸਪਤਾਲ ਲਿਜਾਇਆ ਗਿਆ। ਘਟਨਾ ਦੇ ਤੁਰੰਤ ਬਾਅਦ ਬੋਵੇਨ ਨੇ ਟਵੀਟ ਕੀਤਾ।
ਬੋਵੇਨ ਨੇ ਟਵਿੱਟਰ ‘ਤੇ ਲਿਖਿਆ ਕਿ ਹਾਦਸੇ ਦੇ ਸਮੇਂ ਉਹ ਅਤੇ ਉਸ ਦੇ ਦਫਤਰ ਦਾ ਕੋਈ ਵੀ ਮੈਂਬਰ ਸਾਹਮਣੇ ਵਾਲੇ ਕਮਰੇ ਵਿਚ ਨਹੀਂ ਸੀ। ਇਸ ਲਈ ਉਹ ਅਤੇ ਉਸ ਦਾ ਸਟਾਫ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ,''ਕੁਝ ਸਮਾਂ ਪਹਿਲਾਂ ਸਾਡੇ ਇਲੈਕਟੋਰਲ ਆਫਿਸ ਵਿਚ ਇਕ ਘਟਨਾ ਵਾਪਰੀ। ਸਥਾਨਕ ਵਸਨੀਕ ਨੂੰ ਪਾਰਕਿੰਗ ਦੀ ਕੁਝ ਸਮੱਸਿਆ ਸੀ। ਅਸੀਂ ਥੋੜ੍ਹੀ ਦੇਰ ਦੇ ਬਾਅਦ ਹੀ ਦਫਤਰ ਪਹੁੰਚ ਸਕਾਂਗੇ।”
ਕੈਨੇਡਾ: ਕੈਲਗਰੀ ਦੇ ਦੋ ਹੋਰ ਸਕੂਲਾਂ 'ਚ ਮਿਲੇ ਕੋਰੋਨਾ ਵਾਇਰਸ ਦੇ ਮਾਮਲੇ
NEXT STORY