ਕੈਲਗਰੀ- ਅਲਬਰਟਾ ਸਿਹਤ ਸਰਵਿਸ ਨੇ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਨੇ ਕੈਲਗਰੀ ਦੇ ਦੋ ਹੋਰ ਸਕੂਲਾਂ ਵਿਚ ਦਸਤਕ ਦੇ ਦਿੱਤੀ ਹੈ। ਦੱਖਣੀ-ਪੂਰਬੀ ਐਲੀਮੈਂਟਰੀ ਸਕੂਲ ਅਤੇ ਉੱਤਰੀ ਪੂਰਬੀ ਹਾਈ ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮਿਲੇ ਹਨ।
ਸਿਹਤ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। 13 ਸਤੰਬਰ ਨੂੰ ਉਨ੍ਹਾਂ ਨੇ ਪੱਤਰ ਲਿਖ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਮਾਪਿਆ ਨੂੰ ਹੋਰ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕੋਰੋਨਾ ਪੀੜਤ ਵਿਅਕਤੀ ਦੇ ਖੰਘਣ ਜਾਂ ਛਿੱਕਣ ਨਾਲ ਜਦ ਥੁੱਕ ਦੀ ਇਕ ਵੀ ਬੂੰਦ ਦੂਜੇ ਵਿਅਕਤੀ 'ਤੇ ਡਿੱਗਦੀ ਹੈ ਤਾਂ ਦੂਜਾ ਵਿਅਕਤੀ ਕੋਰੋਨਾ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਹਰੇਕ ਨੂੰ ਮਾਸਕ ਲਗਾ ਕੇ ਰੱਖਣ ਦੀ ਜ਼ਰੂਰਤ ਹੈ। ਡਾਕਟਰ ਜੀਨਾ ਹਿਨਸ਼ਾਅ ਮੁਤਾਬਕ ਅਲਬਰਟਾ ਸਿਹਤ ਸੇਵਾ ਨੇ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਦੇ 42 ਮਾਮਲਿਆਂ ਵਿਚੋਂ 35 ਸਕੂਲਾਂ ਨਾਲ ਸਬੰਧਤ ਹਨ। ਹਾਲਾਂਕਿ ਕੋਈ ਵੀ ਵਿਅਕਤੀ ਸਕੂਲ ਵਿਚੋਂ ਕੋਰੋਨਾ ਦਾ ਸ਼ਿਕਾਰ ਨਹੀਂ ਹੋਇਆ। ਸੁਰੱਖਿਆ ਦੇ ਪ੍ਰਬੰਧ ਪੁਖਤਾ ਹਨ ਤੇ ਸਕੂਲ ਪਹਿਲਾਂ ਵਾਂਗ ਹੀ ਖੁੱਲ੍ਹਣਗੇ।
ਚੀਨ ਦਾ ਐਲਾਨ, ਨਵੰਬਰ 'ਚ ਆਮ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ
NEXT STORY