ਕ੍ਰਾਈਸਟਚਰਚ (ਏਜੰਸੀ)- ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੇ ਅਲ ਨੂਰ ਮਸਜਿਦ ਵਿਚ ਸ਼ੁੱਕਰਵਾਰ ਨੂੰ ਇਕ ਬੰਦੂਕਧਾਰੀ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਕਰੀਬਨ 40 ਲੋਕਾਂ ਨੂੰ ਕਤਲ ਕਰ ਦਿੱਤਾ। ਇਸ ਹਮਲੇ ਵਿਚ 48 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜਿਸ ਵੇਲੇ ਇਹ ਹਮਲਾ ਹੋਇਆ ਮਸਜਿਦ ਸ਼ਰਧਾਲੂਆਂ ਨਾਲ ਭਰੀ ਹੋਈ ਸੀ। ਹਮਲਾ ਹੁੰਦੇ ਹੀ ਉਥੇ ਭਾਜੜ ਪੈ ਗਈ। ਬ੍ਰਿਟਿਸ਼ ਮੀਡੀਆ ਮੁਤਾਬਕ ਬ੍ਰੈਂਟਨ ਟੈਰੇਂਟ ਨਾਮਕ 28 ਸਾਲਾ ਨੌਜਵਾਨ ਨੇ ਮਸਜਿਦ 'ਤੇ ਹਮਲਾ ਕੀਤਾ ਸੀ। ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ। ਹਮਲਾਵਰ ਨੇ ਇਸ ਹਮਲੇ ਤੋਂ ਪਹਿਲਾਂ ਇਕ ਸਨਸਨੀਖੇਜ਼ ਮੈਨੀਫੈਸਟੋ ਦਿ ਗ੍ਰੇਟ ਰਿਪਲੇਸਮੈਂਟ ਲਿਖਿਆ ਸੀ। ਇਸ ਮੈਨੀਫੈਸਟੋ ਵਿਚ ਉਸ ਨੇ ਅੱਤਵਾਦੀ ਹਮਲਿਆਂ ਵਿਚ ਯੂਰਪੀ ਨਾਗਰਿਕਾਂ ਦੀ ਜਾਨ ਦਾ ਬਦਲਾ ਲੈਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਉਸ ਨੇ ਗੈਰ-ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਵ੍ਹਾਈਟ ਸੁਪਰੀਮੇਸੀ ਕਾਇਮ ਕਰਨ ਦੀ ਗੱਲ ਕਹੀ ਹੈ।
ਬ੍ਰਿਟਿਸ਼ ਅਖਬਾਰ ਦਿ ਸਨ ਮੁਤਾਬਕ ਹਮਲਾਵਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਫੈਨ ਹੈ, ਉਹ ਟਰੰਪ ਨੂੰ ਗੋਰਿਆਂ ਦੀ ਨਵੀਂ ਪਛਾਣ ਅਤੇ ਸਾਂਝੇ ਮਕਸਦ ਲਈ ਪ੍ਰਤੀਕ ਵੀ ਮੰਨਦਾ ਹੈ। ਨਾਲ ਹੀ ਹਮਲਾਵਰ ਨੂੰ ਵ੍ਹਾਈਟ ਸੁਪਰੀਮੇਸੀ ਦੀ ਸਨਕ ਵੀ ਹੈ। ਹਮਲਾ ਕਰਨ ਤੋਂ ਪਹਿਲਾਂ ਉਸ ਨੇ ਲਿਖਿਆ। ਹਮਲਾ ਕਰਨ ਵਾਲਿਆਂ ਨੂੰ ਦਿਖਾਉਣਾ ਹੈ ਕਿ ਸਾਡੀ ਧਰਤੀ ਕਦੇ ਉਨ੍ਹਾਂ ਦੀ ਨਹੀਂ ਹੋਵੇਗੀ। ਜਦੋਂ ਤੱਕ ਇਕ ਵੀ ਗੋਰਾ ਵਿਅਕਤੀ ਰਹੇਗਾ ਉਹ ਕਦੇ ਵੀ ਜਿੱਤ ਨਹੀਂ ਸਕਣਗੇ। ਮੈਨੀਫੈਸਟੋ ਵਿਚ ਹਮਲਾਵਰ ਨੇ ਖੁਦ ਨੂੰ ਆਮ ਗੋਰਾ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਬ੍ਰਿਟਿਸ਼ ਮੂਲ ਦੇ ਹਨ। ਉਸ ਨੇ ਗੋਰੇ ਲੋਕਾਂ ਦੀ ਗਿਣਤੀ ਵਧਾਉਣ ਦੀ ਗੱਲ ਕਹੀ ਹੈ। ਉਸ ਦਾ ਕਹਿਣਾ ਹੈ ਕਿ ਸਾਡੀ ਫਰਟੀਲਿਟੀ ਰੇਟ ਘੱਟ ਹੈ. ਜਦੋਂ ਕਿ ਬਾਹਰੋਂ ਆਏ ਗੈਰ-ਪ੍ਰਵਾਸੀਆਂ ਦੀ ਫਰਟੀਲਿਟੀ ਜ਼ਿਆਦਾ ਹੈ। ਇਕ ਦਿਨ ਉਹ ਗੋਰਿਆਂ ਤੋਂ ਉਨ੍ਹਾਂ ਦੀ ਜ਼ਮੀਨ ਖੋਹ ਲੈਣਗੇ।
ਇਟਲੀ ਚ ਭਾਰਤੀ ਦੁਕਾਨਦਾਰ ਤੋਂ 8 ਹਜਾਰ ਯੁਰੋ ਨਾਲ਼ ਭਰਿਆਂ ਬੈਗ ਚੋਰੀ ਕਰਕੇ ਚੋਰ ਫਰਾਰ
NEXT STORY