ਮਿਲਾਨ(ਇਟਲੀ) (ਸਾਬੀ ਚੀਨੀਆ)— ਇਟਲੀ ਚ ਇਕ ਭਾਰਤੀ ਦੁਕਾਨਦਾਰ ਤੋਂ 8 ਹਜਾਰ ਯੂਰੋ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ।ਇਹ ਘਟਨਾ ਇਟਲੀ ਦੇ ਵਿਰੋਨਾ ਜਿਲ੍ਹੇ ਦੇ ਸ਼ਹਿਰ ਸਨਬੋਨੀਫਾਚੋ ਦੀ ਹੈ ,ਜਿੱਥੇ ਕਿ ਵਿਨੋਦ ਕੁਮਾਰ ਨਾਂ ਦਾ ਭਾਰਤੀ ਦੁਕਾਨਦਾਰ ਜਦੋਂ ਰੋਜਾਨਾ ਵਾਂਗ ਰਾਤ 8:50 ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਦਿਨ ਭਰ ਦੀ ਸੇਲ ਦੇ 8 ਹਜਾਰ ਯੁਰੋ ਬੈਗ ਵਿੱਚ ਪਾ ਕੇ ਕਾਰ ਚ ਸਵਾਰ ਹੋ ਕੇ ਚੱਲਣ ਲੱਗਾ ਤਾਂ ਅਚਾਨਕ ਦੋ ਵਿਅਕਤੀਆਂ ਨੇ ਕਾਰ ਦੀ ਪਿਛਲੀ ਤਾਕੀ ਖੋਲ ਕੇ ਪਿਛਲੀ ਸੀਟ ਤੇ ਕਾਰ ਚ ਪਿਆ ਬੈਗ ਚੋਰੀ ਕਰ ਲਿਆ ਅਤੇ ਬੈਗ ਲੇ ਕੇ ਆਪਣੀ ਕਾਰ ਚ ਸਵਾਰ ਹੋ ਕੇ ਰਫੁ ਚੱਕਰ ਹੋ ਗਏ।ਵਿਨੋਦ ਕੁਮਾਰ ਨੇ ਆਪਣੀ ਕਾਰ ਚੋ ਉਤਰ ਕੇ ਚੋਰਾਂ ਦੀ ਗੱਡੀ ਦਾ ਨੰਬਰ ਨੋਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਉਦੋ ਤੱਕ ਚੋਰ ਰਫੁ ਚੱਕਰ ਹੋ ਚੁੱਕੇ ਸਨ।ਵਿਨੋਦ ਕੁਮਾਰ ਨੇ ਇਹ ਸਾਰੀ ਘਟਨਾ ਸਥਾਨਕ ਪੁਲਿਸ ਨੂੰ ਫੋਨ ਤੇ ਦੱਸੀ ਜਿਸ ਤੇ ਪੁਲਿਸ ਦੋਸ਼ੀਆਂ ਦੀ ਭਾਲ ਚ ਚੋਰਾਂ ਦੀ ਭਾਲ ਚ ਜੁਟ ਗਈ ਹੈ। ਵਿਨੋਦ ਕੁਮਾਰ ਇੱਥੇ ਪਿਛਲੇ 7 ਸਾਲ ਤੋਂ ਕਰਿਆਣੇ ਦੀ ਦੁਕਾਨ ਚਲਾ ਰਹੇ ਹਨ।
ਨਿਊਜੀਲੈਂਡ ਮਸਜਿਦ ਹਮਲਾ : ਕੀ ਸਚਮੁੱਚ Pub G ਕਾਰਨ ਗਈਆਂ 49 ਜਾਨਾਂ
NEXT STORY