ਕਾਬੁਲ (ਬਿਊਰੋ)— 1 ਜਨਵਰੀ ਨੂੰ ਸਮਾਦ ਅਲਵੀ ਦਾ ਜਨਮਦਿਨ ਹੈ। ਇਸੇ ਦਿਨ ਉਸ ਦੀ ਪਤਨੀ, 2 ਬੱੱਚੇ, 32 ਦੋਸਤ ਅਤੇ ਹਜ਼ਾਰਾਂ ਦੂਜੇ ਅਫਗਾਨੀ ਨਾਗਰਿਕ ਵੀ ਆਪਣਾ ਜਨਮਦਿਨ ਮਨਾਉਂਦੇ ਹਨ। ਅਸਲ ਵਿਚ ਇਹ ਸੁਵਿਧਾਜਨਕ ਤਰੀਕ ਹੈ ਅਤੇ ਇਸ ਤਰੀਕ ਨੂੰ ਹਰ ਉਹ ਵਿਅਕਤੀ ਚੁਣ ਲੈਂਦਾ ਹੈ, ਜੋ ਆਪਣੇ ਜਨਮਦਿਨ ਦੀ ਤਰੀਕ ਨਹੀਂ ਜਾਣਦਾ। ਜਨਮ ਸਰਟੀਫਿਕੇਟ ਅਤੇ ਅਧਿਕਾਰਿਕ ਰਿਕਾਰਡਸ ਦੀ ਗੈਰ ਮੌਜੂਦਗੀ ਵਿਚ ਬਹੁਤ ਸਾਰੇ ਅਫਗਾਨ ਨਾਗਰਿਕ ਆਪਣੀ ਉਮਰ ਦੀ ਗਣਨਾ ਮੌਸਮ ਜਾਂ ਇਤਿਹਾਸਿਕ ਘਟਨਾਵਾਂ ਨਾਲ ਜੋੜ ਕੇ ਕਰਦੇ ਹਨ ਪਰ ਫੇਸਬੁੱਕ ਜਿਵੇਂ ਸੋਸ਼ਲ ਮੀਡੀਆ ਦੇ ਵਿਸਤਾਰ ਨੇ ਲੋਕਾਂ ਨੂੰ ਆਪਣੀ ਇਕ ਜਨਮਦਿਨ ਤਰੀਕ ਚੁਨਣ ਲਈ ਮਜ਼ਬੂਰ ਕੀਤਾ ਹੈ। ਇਸ ਦੇ ਇਲਾਵਾ ਪਾਸਪੋਰਟ ਅਤੇ ਵੀਜ਼ਾ ਦੀ ਵੱਧਦੀ ਮੰਗ ਕਾਰਨ ਵੀ ਲੋਕਾਂ ਲਈ ਜਨਮਦਿਨ ਦੀ ਤਰੀਕ ਚੁਨਣਾ ਜ਼ਰੂਰ ਹੋ ਗਿਆ ਹੈ। ਇਸ ਲਈ ਅਜਿਹੇ ਲੋਕ ਜਿਨ੍ਹਾਂ ਨੂੰ ਆਪਣੇ ਜਨਮਦਿਨ ਦੀ ਤਰੀਕ ਦੀ ਜਾਣਕਾਰੀ ਨਹੀਂ ਹੈ, ਉਹ 1 ਜਨਵਰੀ ਨੂੰ ਹੀ ਆਪਣਾ ਜਨਮਦਿਨ ਮਨਾ ਲੈਂਦੇ ਹਨ।
43 ਸਾਲਾ ਅਲਵੀ ਕਹਿੰਦੇ ਹਨ,''ਅਜਿਹਾ ਲੱਗਦਾ ਹੈ ਕਿ ਅਫਗਾਨਿਸਤਾਨ ਵਿਚ ਸਾਰੇ ਲੋਕਾਂ ਦਾ ਜਨਮਦਿਨ 1 ਜਨਵਰੀ ਨੂੰ ਹੀ ਹੈ।'' ਇੱਥੋਂ ਤੱਕ ਕਿ ਜਿਹੜੇ ਲੋਕਾਂ ਨੂੰ ਆਪਣੀ ਜਨਮਦਿਨ ਤਰੀਕ ਪਤਾ ਵੀ ਹੈ ਉਹ ਵੀ ਸੋਲਰ ਹਿਜਰੀ ਦੇ ਜਨਮਦਿਨ ਦੀ ਗਣਨਾ ਤੋਂ ਬਚਣ ਲਈ ਅਕਸਰ 1 ਜਨਵਰੀ ਨੂੰ ਹੀ ਚੁਣ ਲੈਂਦੇ ਹਨ। ਇਸ ਇਸਲਾਮਿਕ ਕੈਲੰਡਰ ਦੀ ਵਰਤੋਂ ਈਰਾਨ ਅਤੇ ਅਫਗਾਨਿਸਤਾਨ ਵਿਚ ਕੀਤੀ ਜਾਂਦੀ ਹੈ। ਹਿਜਰੀ ਵਿਚ ਸਾਲ ਦਾ ਪਹਿਲਾ ਦਿਨ ਆਮਤੌਰ 'ਤੇ 21 ਮਾਰਚ ਨੂੰ ਹੁੰਦਾ ਹੈ।
ਹੁਣ ਅਧਿਕਾਰੀ ਵਰਗ ਇਸ ਪੁਰਾਣੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਤੇ ਕੁਝ ਸਾਲਾਂ ਤੋਂ ਵੱਡੇ ਹਸਪਤਾਲਾਂ ਨੇ ਪੈਦਾ ਹੋਣ ਵਾਲੇ ਬੱਚਿਆਂ ਨੂੰ ਜਨਮਦਿਨ ਸਰਟੀਫਿਕੇਟ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਵੀ ਆਪਣੇ ਨਾਗਰਿਕਾਂ ਨੂੰ ਕੰਪਿਊਟਰਾਈਜ਼ਡ ਨੈਸ਼ਨਲ ਆਈ. ਡੀ. ਕਾਰਡ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਸਰਟੀਫਿਕੇਟ ਵਿਚ ਜਨਮ ਤਰੀਕ ਹੋਵੇਗੀ ਪਰ ਇਹ ਪ੍ਰਕਿਰਿਆ ਸਿਆਸੀ ਅਤੇ ਤਕਨੀਕੀ ਕਾਰਨਾਂ ਕਾਰਨ ਕਈ ਸਾਲਾਂ ਤੋਂ ਰੁਕੀ ਹੋਈ ਹੈ। ਅਧਿਕਾਰਿਕ ਰਿਕਾਰਡਾਂ ਦੀ ਕਮੀ ਕਾਰਨ ਪੜ੍ਹੇ-ਲਿਖੇ ਮਾਪੇ ਆਪਣੇ ਬੱਚਿਆਂ ਦੇ ਜਨਮਦਿਨ ਨੂੰ ਇਕ ਪਰਚੀ 'ਤੇ ਲਿਖ ਲੈਂਦੇ ਹਨ ਅਤੇ ਇਸ ਨੂੰ ਕੁਰਾਨ ਦੇ ਪੇਜ਼ਾਂ ਵਿਚ ਸੁਰੱਖਿਅਤ ਰੱਖ ਦਿੰਦੇ ਹਨ।
ਇਸ ਵਾਰ ਇਸ ਦੇਸ਼ ਦੇ ਲੋਕਾਂ ਲਈ ਨਵਾਂ ਸਾਲ ਰਿਹਾ ਫਿੱਕਾ
NEXT STORY