ਜਕਾਰਤਾ— ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਰਹਿਣ ਵਾਲਿਆਂ ਨੇ ਸ਼ਹਿਰ 'ਚ ਹਵਾ ਪ੍ਰਦੂਸ਼ਣ ਦੇ ਜਾਨਲੇਵਾ ਪੱਧਰ 'ਤੇ ਪੁੱਜਣ ਨੂੰ ਲੈ ਕੇ ਵੀਰਵਾਰ ਨੂੰ ਸਰਕਾਰ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ। ਪਿਛਲੇ ਮਹੀਨੇ ਕਈ ਦਿਨਾਂ ਤਕ ਜਕਾਰਤਾ 'ਚ ਖਤਰਨਾਕ ਧੁੰਦ ਛਾਈ ਰਹੀ। ਇਸ ਦੇ ਨਾਲ ਹੀ ਹਵਾ 'ਚ ਪੀ. ਐੱਮ. 2.5 (ਹਵਾ 'ਚ ਮੌਜੂਦ ਮਾਈਕ੍ਰੋਮੀਟਰ ਤੋਂ ਘੱਟ ਆਕਾਰ ਵਾਲੇ ਸੂਖਮ ਕਣ) ਦੀ ਮਾਤਰਾ ਵਧ ਗਈ ਹੈ।
ਹਵਾ ਪ੍ਰਦੂਸ਼ਣ ਦੀ ਖਰਾਬ ਹੁੰਦੀ ਸਥਿਤੀ ਤੋਂ ਤੰਗ ਆ ਕੇ 31 ਨਾਗਰਿਕਾਂ ਦੇ ਇਕ ਸਮੂਹ ਨੇ ਰਾਸ਼ਟਰਪਤੀ ਜੋਕੋ ਵਿਡੋਡੋ, ਵਾਤਾਵਰਣ ਤੇ ਜੰਗਲ ਮੰਤਰਾਲਾ, ਸਿਹਤ ਮੰਤਰਾਲਾ ਅਤੇ ਜਕਾਰਤਾ ਦੇ ਗਵਰਨਰ 'ਤੇ ਮੁਕੱਦਮਾ ਕੀਤਾ ਹੈ।
ਨੀਲਸਨ ਨਿਕੋਡੇਮਸ ਸਿਮਾਮੋਰਾ ਨੇ ਮੁਕੱਦਮਾ ਦਾਇਰ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ,''ਸਰਕਾਰ ਨੇ ਤੰਦਰੁਸਤੀ ਵਾਲੀ ਹਵਾ 'ਚ ਸਾਹ ਲੈਣ ਦੇ ਲੋਕਾਂ ਨੂੰ ਅਧਿਕਾਰਾਂ ਦੀ ਅਣਦੇਖੀ ਕੀਤੀ ਹੈ। ਜਕਾਰਤਾ ਦੀ ਆਬਾਦੀ ਇਕ ਕਰੋੜ ਹੈ। ਗ੍ਰੀਨਪੀਸ ਇੰਡੋਨੇਸ਼ੀਆ ਨੇ ਪਿਛਲੇ ਹਫਤੇ ਲੋਕਾਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਸੀ।''
ਜ਼ਹਿਰੀਲੇ ਧੂੰਏਂ ਦੇ ਚੱਲਦਿਆਂ ਪਿਛਲੇ ਮਹੀਨੇ ਜਕਾਰਤਾ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਕੀਤਾ ਗਿਆ ਸੀ। ਨਾਗਰਿਕਾਂ ਨੂੰ ਮਾਸਕ ਪਾਉਣ ਲਈ ਮਜਬੂਰ ਹੋਣਾ ਪਿਆ ਹੈ। ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਇਸ ਦੀ ਆਲੋਚਨਾ ਹੋ ਰਹੀ ਹੈ। ਆਨਲਾਈਨ ਏਅਰ ਕੁਆਲਿਟੀ ਇੰਡੈਕਸ ਮੌਨੀਟਰ, ਏਅਰ ਵਿਜ਼ੁਅਲ ਨੇ 25 ਜੂਨ ਨੂੰ ਜਕਾਰਤਾ 'ਚ 231 ਲੈਵਲ ਨਾਲ ਉੱਥੇ ਦੀ ਹਵਾ ਨੂੰ 'ਬੇਹੱਦ ਬੀਮਾਰੂ' ਕਰਾਰ ਦਿੱਤਾ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਅਤੇ ਚੀਨ ਦੀ ਰਾਜਧਾਨੀ ਪੇਇਚਿੰਗ ਵਰਗੇ ਬੇਹੱਦ ਪ੍ਰਦੂਸ਼ਿਤ ਸ਼ਹਿਰਾਂ ਤੋਂ ਵੀ ਵਧੇਰੇ ਜਕਾਰਤਾ ਦੀ ਹਵਾ ਖਤਰਨਾਕ ਹੋ ਗਈ ਹੈ। ਵਾਤਾਵਰਣ ਨਾਲ ਜੁੜੇ ਸਮੂਹਾਂ ਦਾ ਦੋਸ਼ ਹੈ ਕਿ ਵਾਹਨਾਂ 'ਚੋਂ ਨਿਕਲਣ ਵਾਲਾ ਧੂੰਆਂ ਅਤੇ ਕੋਲੇ ਦੇ ਪਾਵਰ ਪਲਾਂਟ 'ਚੋਂ ਨਿਕਲਣ ਵਾਲੇ ਧੂੰਏਂ ਕਾਰਨ ਹਵਾ ਪ੍ਰਦੂਸ਼ਣ ਵਧਿਆ ਹੈ।
ਸਿੰਗਾਪੁਰ : ਭਾਰਤੀ ਮੂਲ ਦੇ ਬੈਂਕਰ ਨੂੰ ਧੋਖਾਧੜੀ ਮਾਮਲੇ 'ਚ ਜੇਲ
NEXT STORY