ਓਟਾਵਾ- ਕੈਨੇਡਾ ਵਿਚ ਸਮਾਂ ਤਬਦੀਲੀ ਹੋਣ ਜਾ ਰਹੀ ਹੈ। ਆਉਂਦੇ ਐਤਵਾਰ 10 ਮਾਰਚ ਨੂੰ ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ। ਇਹ ਸਮਾਂ 9 ਅਤੇ 10 ਮਾਰਚ ਮਤਲਬ ਸ਼ਨੀਵਾਰ ਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਸਵੇਰੇ 2 ਵਜੇ ਅੱਗੇ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਘਰ ਖਰੀਦਣਾ ਹੋਇਆ ਮਹਿੰਗਾ, ਬੀਮਾ ਦਰਾਂ 'ਚ ਭਾਰੀ ਵਾਧਾ
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹਰ 6 ਮਹੀਨੇ ਬਾਅਦ ਘੜੀਆਂ ਦਾ ਸਮਾਂ ਬਦਲਦਾ ਹੈ। ਇਹ ਸਮਾਂ ਮਾਰਚ ਦੇ ਦੂਜੇ ਐਤਵਾਰ ਅਤੇ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਬਦਲਿਆ ਜਾਂਦਾ ਹੈ। 10 ਮਾਰਚ ਤੋਂ ਵੈਨਕੂਵਰ ਤੋਂ ਭਾਰਤ ਦਾ ਸਮਾਂ ਸਾਢੇ 12 ਘੰਟੇ, ਕੈਲਗਰੀ ਤੇ ਐਡਮਿੰਟਨ ਤੋਂ ਸਾਢੇ 11 ਘੰਟੇ, ਵਿਨੀਪੈਗ ਤੋਂ 10 ਘੰਟੇ, ਟੋਰਾਂਟੋ ਤੋਂ ਸਾਢੇ 9 ਘੰਟੇ ਅੱਗੇ ਹੋਵੇਗਾ। ਇਹ ਸਮਾਂ ਇਸ ਸਾਲ 2 ਨਵੰਬਰ ਤੱਕ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸ ਸਾਲ 200 ਅਰਬ ਡਾਲਰ ਦੇ ਦੁਵੱਲੇ ਵਪਾਰ ਦਾ ਰਿਕਾਰਡ ਤੋੜ ਸਕਦਾ ਭਾਰਤ-ਅਮਰੀਕਾ
NEXT STORY