ਵਲਿੰਗਟਨ— ਨਿਊਜ਼ੀਲੈਂਡ ਦੀ ਇਕ ਬੀਚ ਨੇੜਿਓਂ ਸਥਾਨਕ ਪੁਲਸ ਨੇ 2 ਮਿਲੀਅਨ ਅਮਰੀਕੀ ਡਾਲਰਾਂ (3 ਮਿਲੀਅਨ ਨਿਊਜ਼ੀਲੈਂਡ ਡਾਲਰਾਂ) ਦੀ ਕੋਕੀਨ ਬਰਾਮਦ ਕੀਤੀ ਹੈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਮੇਂ ਆਕਲੈਂਡ ਦੇ ਬੈਥੇਲਸ ਬੀਚ 'ਤੇ ਘੁੰਮਣ ਗਏ ਲੋਕਾਂ ਨੂੰ ਨੀਲੇ ਰੰਗ ਦੇ ਪੈਕਟ ਦਿਖਾਈ ਦਿੱਤੇ, ਜੋ ਉਨ੍ਹਾਂ ਨੂੰ ਅਜੀਬ ਲੱਗੇ ਅਤੇ ਉਨ੍ਹਾਂ ਨੇ ਪੁਲਸ ਨੂੰ ਇਸ ਬਾਰੇ ਦੱਸਿਆ। ਪੁਲਸ ਨੇ ਦੇਖਿਆ ਕਿ ਇੱਥੇ ਵੱਖਰੇ ਹੀ ਨਿਸ਼ਾਨਾਂ ਨਾਲ ਪ੍ਰਿੰਟ ਕੀਤੇ ਗਏ ਪੈਕਟ ਸਨ, ਜਿਨ੍ਹਾਂ 'ਚ ਕੋਕੀਨ ਸੀ। ਪੁਲਸ ਨੇ ਇੱਥੋਂ 19 ਪੈਕਟ ਬਰਾਮਦ ਕੀਤੇ।
ਇਸ ਮਗਰੋਂ ਪੁਲਸ ਨੇ ਹੈਲੀਕਾਪਟਰ ਰਾਹੀਂ ਇਸ ਇਲਾਕੇ 'ਚ ਹੋਰ ਜਾਂਚ ਅਧਿਕਾਰੀਆਂ ਨੂੰ ਭੇਜਿਆ। ਫਿਲਹਾਲ ਖਾਸ ਟੀਮ ਇੱਥੇ ਜਾਂਚ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਇਲਾਕੇ 'ਚ ਹੋਰ ਸੁਰੱਖਿਆ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਤਾਂ ਕਿ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇ। ਜਾਂਚ 'ਚ ਪਤਾ ਲੱਗਾ ਹੈ ਕਿ ਇਹ ਕੋਕੀਨ ਪੇਰੂ ਜਾਂ ਕੋਲੰਬੀਆ ਤੋਂ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ 'ਚ ਕੋਕੀਨ ਸਭ ਤੋਂ ਮਹਿੰਗਾ ਨਸ਼ੀਲਾ ਪਦਾਰਥ ਹੈ ਜੋ ਅਮਰੀਕਾ 'ਚ 7500 ਡਾਲਰ ਪ੍ਰਤੀ ਕਿਲੋ ਵਿਕਦਾ ਹੈ ਜਦਕਿ ਨਿਊਜ਼ੀਲੈਂਡ 'ਚ 2,50,000 ਡਾਲਰ ਪ੍ਰਤੀ ਕਿਲੋ ਵਿਕਦਾ ਹੈ। ਆਸਟ੍ਰੇਲੀਆ 'ਚ ਵੀ ਕੋਕੀਨ ਦਾ ਨਸ਼ਾ ਕਰਨ ਵਾਲਿਆਂ ਦੀ ਵੱਡੀ ਗਿਣਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਸਟ੍ਰੇਲੀਆ ਪੁਲਸ ਨੇ ਇਕ ਹਵਾਈ ਅੱਡੇ ਦੇ ਕਰਮਚਾਰੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਸੀ।
ਪਾਕਿ ਦੇ ਕਬਜ਼ੇ ਵਾਲ ਗਿਲਗਿਤ-ਬਾਲਟੀਸਤਾਨ 'ਚ ਵਿਰੋਧ ਪ੍ਰਦਰਸ਼ਨ
NEXT STORY