ਇਸਲਾਮਾਬਾਦ (ਬਿਊਰੋ)— ਮੋਦੀ ਸਰਕਾਰ ਦੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਸੇ ਬੌਖਲਾਹਟ ਵਿਚ ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਵਪਾਰਕ ਸਬੰਧ ਤੋੜ ਲਏ ਹਨ। ਇਸ ਦੌਰਾਨ ਪਾਕਿਸਤਾਨ ਸਰਕਾਰ ਲਈ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟੀਸਤਾਨ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਗਿਲਗਿਤ-ਬਾਲਟੀਸਤਾਨ ਵਿਚ ਲੋਕਾਂ ਨੇ ਪਾਕਿਸਤਾਨ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਲੋਕਾਂ ਨੇ ਜ਼ਮੀਨ, ਜਾਇਦਾਦ ਅਤੇ ਸਰੋਤਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਜ਼ਮੀਨਾਂ ਪਹਿਲਾਂ ਗਿਲਗਿਤ ਹਵਾਈ ਅੱਡੇ ਦੇ ਨਿਰਮਾਣ ਸਮੇਤ ਵਿਕਾਸ ਦੇ ਨਾਮ 'ਤੇ ਪਾਕਿਸਤਾਨ ਸਰਕਾਰ ਵੱਲੋਂ ਕਬਜ਼ੇ ਵਿਚ ਲਈਆਂ ਗਈਆਂ ਸਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟੀਸਤਾਨ ਦੇ ਲੋਕਾਂ ਨੇ ਖੁੱਲਾ ਪੱਤਰ ਲਿਖ ਕੇ ਕਿਹਾ ਹੈ ਕਿ ਪਾਕਿਸਤਾਨ ਸਿਰਫ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਹੈ। ਉਨ੍ਹਾਂ ਦੀ ਰਿਹਾਇਸ਼ ਵਾਲਾ ਇਹ ਹਿੱਸਾ ਅਸਲ ਵਿਚ ਜੰਮੂ-ਕਸ਼ਮੀਰ ਰਾਜ ਦਾ ਹਿੱਸਾ ਹੈ। ਪਾਕਿਸਤਾਨ ਦੀ ਹੈਸੀਅਤ ਦੇਖਭਾਲ ਕਰਨ ਵਾਲੇ ਤੋਂ ਜ਼ਿਆਦਾ ਦੀ ਨਹੀਂ ਹੈ। ਉਸ ਨੂੰ ਸੀਮਾਵਾਂ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ।
ਅਮਰੀਕੀ ਸਿੱਖਾਂ ਦਾ ਵਧੇਗਾ ਮਾਣ, US ਸੰਸਦ 'ਚ ਪੇਸ਼ ਹੋਇਆ ਖਾਸ ਪ੍ਰਸਤਾਵ
NEXT STORY