ਬੋਗੋਟਾ/ਕੋਲੰਬੀਆ (ਏਜੰਸੀ)- ਅਮਰੀਕਾ ਨੇ ਗੈਰ-ਕਾਨੂੰਨੀ ਕੋਲੰਬੀਆਈ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੇ ਮੁੱਦੇ 'ਤੇ ਜਿੱਤ ਦਾ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ 'ਵ੍ਹਾਈਟ ਹਾਊਸ' ਨੇ ਦਾਅਵਾ ਕੀਤਾ ਹੈ ਕਿ ਕੋਲੰਬੀਆ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੇ ਇਸ ਜਹਾਜ਼ ਦੇ ਦਾਖਲੇ ਦੀ ਆਗਿਆ ਦੇਣ ਲਈ ਸਹਿਮਤ ਹੋ ਗਿਆ ਹੈ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੋ ਕੇ ਰਹੇਗਾ ਸਫਾਇਆ, ਅਮਰੀਕੀ ਏਜੰਟਾਂ ਨੇ ਬਣਾਈ ਇਹ ਯੋਜਨਾ
ਗੈਰ-ਕਾਨੂੰਨੀ ਕੋਲੰਬੀਆਈ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਬੋਗੋਟਾ ਜਾ ਰਹੇ 2 ਫੌਜੀ ਜਹਾਜ਼ਾਂ ਨੂੰ ਦਾਖਲੇ ਤੋਂ ਇਨਕਾਰ ਕੀਤੇ ਜਾਣ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਲੰਬੀਆ ਵਿਰੁੱਧ ਟੈਰਿਫ, ਵੀਜ਼ਾ ਪਾਬੰਦੀਆਂ ਅਤੇ ਹੋਰ ਜਵਾਬੀ ਕਦਮ ਚੁੱਕਣ ਦਾ ਹੁਕਮ ਦਿੱਤਾ ਸੀ, ਜਿਸ ਦੇ ਕੁੱਝ ਹੀ ਘੰਟਿਆਂ ਬਾਅਦ ਦੱਖਣੀ ਅਮਰੀਕੀ ਦੇਸ਼ ਨੇ ਵੀ ਅਮਰੀਕਾ 'ਤੇ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਸੀ। ਐਤਵਾਰ ਦੇਰ ਰਾਤ ਇੱਕ ਬਿਆਨ ਵਿੱਚ ਅਮਰੀਕੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਕੋਲੰਬੀਆ ਸਰਕਾਰ ਨੇ "ਰਾਸ਼ਟਰਪਤੀ ਟਰੰਪ ਦੀਆਂ ਸਾਰੀਆਂ ਸ਼ਰਤਾਂ ਨਾਲ ਸਹਿਮਤੀ ਜਤਾਈ ਹੈ, ਜਿਸ ਵਿੱਚ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਸਾਰੇ ਗੈਰ-ਕਾਨੂੰਨੀ ਕੋਲੰਬੀਆਈ ਪ੍ਰਵਾਸੀਆਂ ਨੂੰ ਅਮਰੀਕੀ ਫੌਜੀ ਜਹਾਜ਼ਾਂ 'ਤੇ ਅਤੇ ਬਿਨਾਂ ਕਿਸੇ ਸੀਮਾ ਜਾਂ ਦੇਰੀ ਦੇ ਸਵੀਕਾਰ ਕੀਤਾ ਜਾਣ ਦੀ ਸ਼ਰਤ ਵੀ ਸ਼ਾਮਲ ਹੈ।'
ਇਹ ਵੀ ਪੜ੍ਹੋ: ਅਮਰੀਕੀ ਪ੍ਰਸ਼ਾਸਨ ਨੇ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰੋਕੀ, ਸਮੀਖਿਆ ਦੇ ਦਿੱਤੇ ਆਦੇਸ਼
ਲੇਵਿਟ ਨੇ ਕਿਹਾ ਕਿ ਟੈਰਿਫ ਸਬੰਦੀ ਜਿਸ ਆਦੇਸ਼ ਤਹਿਤ ਕੋਲੰਬੀਆ ਤੋਂ ਆਉਣ ਵਾਲੇ ਸਾਰੇ ਸਮਾਨ 'ਤੇ 25 ਫੀਸਦੀ ਟੈਰਿਫ ਲਗਾਇਆ ਜਾਣਾ ਸੀ ਅਤੇ ਫਿਰ ਇੱਕ ਹਫ਼ਤੇ ਦੇ ਅੰਦਰ ਇਸ ਨੂੰ 50 ਫੀਸਦੀ ਤੱਕ ਵਧਾਉਣਾ ਸੀ, ਉਸਨੂੰ ਰੋਕ ਦਿੱਤਾ ਗਿਆ ਹੈ ਅਤੇ ਇਸ 'ਤੇ ਦਸਤਖਤ ਨਹੀਂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਗੈਰ-ਕਾਨੂੰਨੀ ਕੋਲੰਬੀਆਈ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲਾ ਪਹਿਲਾ ਜਹਾਜ਼ ਸਫਲਤਾਪੂਰਵਕ ਵਾਪਸ ਨਹੀਂ ਆ ਜਾਂਦਾ, ਉਦੋਂ ਤੱਕ ਟਰੰਪ ਕੋਲੰਬੀਆ ਦੇ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀਆਂ ਜਾਰੀ ਰੱਖਣਗੇ ਅਤੇ ਕੋਲੰਬੀਆ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ ਸਰਹੱਦੀ ਜਾਂਚ ਵਧਾਈ ਜਾਵੇਗੀ। ਕੋਲੰਬੀਆ ਸਰਕਾਰ ਨੇ ਵ੍ਹਾਈਟ ਹਾਊਸ ਦੇ ਇਸ ਐਲਾਨ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਕੈਨੇਡਾ 2025 'ਚ 4.37 ਲੱਖ ਸਟੱਡੀ ਪਰਮਿਟ ਕਰੇਗਾ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਦਾ ਦਾਅਵਾ, ਯੂਕ੍ਰੇਨ ਦੇ ਇੱਕ ਮਹੱਤਵਪੂਰਨ ਸ਼ਹਿਰ 'ਤੇ ਕੀਤਾ ਕਬਜ਼ਾ
NEXT STORY