ਬੋਲਡਰ (ਭਾਸ਼ਾ)- ਅਮਰੀਕਾ ਦੇ ਕੋਲੋਰਾਡੋ ਵਿੱਚ ਲੱਗੀ ਜੰਗਲ ਦੀ ਅੱਗ ਹੌਲੀ-ਹੌਲੀ ਦੱਖਣੀ ਸ਼ਹਿਰ ਬੋਲਡਰ ਵੱਲ ਵਧ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ਨੇ 19,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੇ ਹੁਕਮ ਦਿੱਤੇ ਹਨ। ਸ਼ਹਿਰ ਦੇ ਆਫਤ ਪ੍ਰਬੰਧਨ ਦਫਤਰ ਦੇ ਮੁਤਾਬਕ ਸ਼ਨੀਵਾਰ ਦੁਪਹਿਰ ਤੱਕ ਜੰਗਲ ਦੀ ਅੱਗ 123 ਏਕੜ ਤੱਕ ਫੈਲ ਗਈ।
ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ ਦਾ ਵੱਡਾ ਕਦਮ, ਕੀਵ ਨੂੰ ਸੁਰੱਖਿਆ ਸਹਾਇਤਾ ਵਜੋਂ ਦੇਵੇਗਾ 10 ਕਰੋੜ ਡਾਲਰ
ਅੱਠ ਹਜ਼ਾਰ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੋਲਡਰ ਪੁਲਸ ਨੇ ਟਵੀਟ ਕੀਤਾ ਕਿ ਟੇਬਲ ਮੇਸਾ ਦੇ ਕੋਲ ਸੁਰੱਖਿਅਤ ਜੰਗਲੀ ਜ਼ਮੀਨ ਵਿੱਚ ਅੱਗ ਲੱਗ ਗਈ। ਅੱਗ ਕਾਰਨ ਐਲਡੋਰਾਡੋ ਕੈਨਿਯਨ ਸਟੇਟ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕਾ ਛੱਡਣ ਦਾ ਹੁਕਮ ਦਿੱਤਾ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਮਰਾਨ ਨੂੰ ਵੱਡਾ ਝਟਕਾ ; ਬੇਭਰੋਸਗੀ ਮਤੇ ਤੋਂ ਪਹਿਲਾਂ 50 ਮੰਤਰੀ ‘ਲਾਪਤਾ’
NEXT STORY