ਅਬੁਜਾ— ਨਾਈਜੀਰੀਆ ਦੇ ਦੱਖਣੀ ਸੂਬੇ ਇਬੋਨੀ 'ਚ ਮੰਗਲਵਾਰ ਨੂੰ ਭੜਕੇ ਫਿਰਕੂ ਦੰਗਿਆਂ 'ਚ ਤਿੰਨ ਮਹੀਨੇ ਦੇ ਬੱਚੇ ਸਣੇ 8 ਲੋਕਾਂ ਦੀ ਮੌਤ ਹੋ ਗਈ। ਜ਼ਮੀਨੀ ਵਿਵਾਦ ਕਾਰਨ ਸੂਬੇ 'ਚ ਦੋ ਭਾਈਚਾਰੇ, ਨਦਾਗੁ-ਅਲਾਈਕ ਤੇ ਐਨੀਬਿਚਿਰੀ ਦੇ ਵਿਚਾਲੇ ਦੁਸ਼ਮਣੀ ਸ਼ਨੀਵਾਰ ਨੂੰ ਉਦੋਂ ਸ਼ੁਰੂ ਹੋਈ ਜਦੋਂ ਇਕ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧਤ ਇਕ ਵਾਹਨ ਨੂੰ ਉਸ 'ਚ ਸਵਾਰ ਲੋਕਾਂ ਸਣੇ ਸੜਦੇ ਦੇਖਿਆ ਗਿਆ।
ਖੇਤਰ 'ਚ ਜ਼ਮੀਨ ਲਈ ਮੁਕਾਬਲਾ ਕਰਨ ਵਾਲੇ ਜਾਤੀਵਾਦੀ ਸਮੂਹਾਂ ਵਿਚਾਲੇ ਹਿੰਸਾ ਦਾ ਦਹਾਕਿਆਂ ਪੁਰਾਣਾ ਇਤਿਹਾਸ ਹੈ। ਸੂਬੇ ਦੇ ਅਧਿਕਾਰੀਆਂ ਵਲੋਂ ਇਸ ਵਿਵਾਦ ਨੂੰ ਨਿਪਟਾਉਣ ਦੀਆਂ ਪਿਛਲੀਆਂ ਸਾਰੀਆਂ ਕੋਸ਼ਿਸ਼ਾਂ ਇਸ ਵੇਲੇ ਅਸਫਲ ਸਾਬਿਤ ਹੋਈਆਂ ਹਨ।
ਯਮਨ ਦੀ ਰਾਜਧਾਨੀ 'ਚ ਧਮਾਕਾ, 14 ਬੱਚਿਆਂ ਦੀ ਮੌਤ
NEXT STORY