ਸਨਾ (ਏ.ਐਫ.ਪੀ.)- ਬਾਗੀਆਂ ਦੇ ਕਬਜ਼ੇ ਵਾਲੀ ਯਮਨ ਦੀ ਰਾਜਧਾਨੀ ਵਿਚ ਐਤਵਾਰ ਨੂੰ ਦੋ ਸਕੂਲਆਂ ਨੇੜੇ ਹੋਏ ਧਮਾਕੇ ਵਿਚ 14 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 16 ਹੋਰ ਜ਼ਖਮੀ ਹੋਏ ਹਨ। ਹਾਲਾਂਕਿ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਯੂਨੀਸੇਫ ਅਤੇ ਯਮਨ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਨੇ ਬਿਆਨ ਵਿਚ ਦੱਸਿਆ ਕਿ ਸ਼ਹਿਰ ਦੇ ਸਾਏਵਾਨ ਜ਼ਿਲੇ ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਵਿਚ ਜ਼ਿਆਦਾਤਰ 9 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਹਨ। ਯਮਨ ਦੇ ਹੁਤੀ ਬਾਗੀਆਂ ਨੇ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ 'ਤੇ ਹਵਾਈ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।
ਉਥੇ ਹੀ ਗਠਜੋੜ ਫੌਜ ਨੇ ਐਤਵਾਰ ਨੂੰ ਰਾਜਧਾਨੀ ਸਨਾ ਵਿਚ ਕਿਸੇ ਤਰ੍ਹਾਂ ਦਾ ਹਵਾਈ ਹਮਲਾ ਕਰਨ ਤੋਂ ਇਨਕਾਰ ਕੀਤਾ ਹੈ। ਯੂਨੀਸੇਫ ਦੇ ਮੱਧ ਪੂਰਬ ਅਤੇ ਉੱਤਰ ਅਫਰੀਕਾ ਦੇ ਨਿਰਦੇਸ਼ਕ ਗੀਰਟ ਕੱਪੇਲੇਰੇ ਨੇ ਦੱਸਿਆ ਕਿ ਫੌਜ ਵਿਚ ਹੋਏ ਧਮਾਕੇ ਵਿਚ 14 ਬੱਚਿਆਂ ਦੀ ਮੌਤ ਹੋਈ ਹੈ ਅਤੇ 16 ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਜ਼ਖਮੀ ਹੋਏ ਬੱਚਿਆਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਸਹਾਇਤਾ ਸਮੂਹਾਂ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ ਪਰ ਕਿਸੇ 'ਤੇ ਦੋਸ਼ ਨਹੀਂ ਲੱਗਿਆ ਹੈ।
ਹੁਣ ਸਕੂਲਾਂ 'ਚ ਰੋਬੋਟ ਰੋਕਣਗੇ ਬੱਚਿਆਂ ਦੀਆਂ 'ਬਦਮਾਸ਼ੀਆਂ'
NEXT STORY