ਮੈਲਬੌਰਨ (ਇੰਟ.)- ਸੂਪ ਏਜੰਸੀ ਨਾਂ ਦੀ ਮਾਰਕੀਟਿੰਗ ਕੰਪਨੀ ਆਸਟ੍ਰੇਲੀਆ ਦੇ ਸਿਡਨੀ ਵਿਚ ਸਥਿਤ ਹੈ, ਜੋ ਆਪਣੇ ਪੂਰੇ ਸਟਾਫ਼ ਨੂੰ ਇੰਡੋਨੇਸ਼ੀਆਈ ਆਈਲੈਂਡ ਦੇ 2 ਹਫ਼ਤਿਆਂ ਦੇ ਟਰਿੱਪ ’ਤੇ ਲੈ ਗਈ, ਜਿਸ ਨਾਲ ਕੰਪਨੀ ਇੰਟਰਨੈੱਟ ’ਤੇ ਛਾ ਗਈ।
ਇਹ ਵੀ ਪੜ੍ਹੋ: ਜਾਨਸਨ ਦੇ ਅਸਤੀਫ਼ੇ ਮਗਰੋਂ ਬ੍ਰਿਟੇਨ ਦਾ PM ਬਣਨ ਦੀ ਦੌੜ ’ਚ ਸ਼ਾਮਲ ਹਨ ਭਾਰਤੀ ਮੂਲ ਦੇ 3 ਦਿੱਗਜ
ਕੰਪਨੀ ਦਾ ਬੌਸ ਆਪਣੇ ਪੂਰੇ ਸਟਾਫ਼ ਨੂੰ ਬਾਲੀ ਦੇ ਟਰਿੱਪ ’ਤੇ ਲੈ ਗਿਆ। ਜਦੋਂ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤਾਂ ਬਹੁਤ ਸਾਰੇ ਯੂਜ਼ਰਸ ਇਸ ਕੰਪਨੀ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਬਹੁਤ ਖੁਸ਼ਕਿਸਮਤ ਦੱਸਣ ਲੱਗੇ, ਜਦਕਿ ਕੁਝ ਲਿਖਣ ਲੱਗੇ ਕਿ ਕੀ ਸਾਨੂੰ ਨੌਕਰੀ ਮਿਲੇਗੀ? ਇਸ ਟਰਿੱਪ ਦੌਰਾਨ ਮੁਲਾਜ਼ਮਾਂ ਨੇ ਮਸਤੀ ਦੇ ਨਾਲ-ਨਾਲ ਦਫ਼ਤਰ ਦਾ ਕੰਮ ਵੀ ਕੀਤਾ। ਗਜ਼ਬ ਤਾਂ ਇਹ ਰਿਹਾ ਹੈ ਕਿ ਇਸ ਮੌਜ-ਮਸਤੀ ਵਾਲੇ ਟਰਿੱਪ ਵਿਚ ਮੁਲਾਜ਼ਮਾਂ ਦੀ ਪ੍ਰਫਾਰਮੈਂਸ ਹੋਰ ਬਿਹਤਰ ਰਹੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਅਣਪਛਾਤੇ ਹਮਲਾਵਰ ਨੇ ਮਾਰੀ ਗੋਲੀ
ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਕਾਤੱਯਾ ਵਾਕੁਲੇਂਕੋ ਦੁਨੀਆ ਦੇ ਦੂਸਰੇ ਹਿੱਸੇ ਤੋਂ ਕੰਮ ਕਰਦੀ ਹੈ। ਉਸਦੇ ਮੁਤਾਬਕ ਜਾਬ ਦੇ ਨਾਲ ਹਾਈਕਿੰਗ, ਕੁਵਾਡ-ਬਾਈਕਿੰਗ ਅਤੇ ਯੋਗ ਅਭਿਆਸ ਵਰਗੀਆਂ ਮਜ਼ੇਦਾਰ ਸਰਗਰਮੀਆਂ ਕਰਨਾ ਇਕ-ਦੂਸਰੇ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਸ਼ਾਨਦਾਰ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੰਮ ਦੀ ਥਾਂ ’ਤੇ ਸਾਰਿਆਂ ਦਾ ਇਕ ਟੀਮ ਵਾਂਗ ਕੰਮ ਕਰਨਾ ਜ਼ਰੂਰੀ ਹੈ, ਕੰਮ ਦੇ ਘੰਟਿਆਂ ਦੌਰਾਨ ਅਤੇ ਬਾਦ ਵਿਚ ਵੀ...। ਕੋਵਿਡ-19 ਨੇ ਸਾਨੂੰ ਕੰਮ ਕਰਨ ਦੇ ਨਵੇਂ ਤਰੀਕਿਆਂ ਬਾਰੇ ਸਿਖਾਇਆ ਹੈ, ਅਸੀਂ ਕਿਤੋਂ ਵੀ ਕੰਮ ਕਰ ਸਕਦੇ ਹਾਂ। ਦੱਸ ਦਈਏ, ਟਰਿੱਪ ਦਾ ਪੂਰਾ ਖ਼ਰਚਾ ਕੰਪਨੀ ਨੇ ਚੁੱਕਿਆ। ਹੁਣ ਸੋਸ਼ਲ ਮੀਡੀਆ ’ਤੇ ਲੋਕ ਬੌਸ ਅਤੇ ਕੰਪਨੀ ਦੀ ਖ਼ੂਬ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਆਰਥਿਕ ਸੰਕਟ: ਪਾਸਪੋਰਟ ਲਈ 2 ਦਿਨਾਂ ਤੋਂ ਲਾਈਨ 'ਚ ਲੱਗੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ 'ਚ ਬਜ਼ੁਰਗ ਸਿੱਖ ਅਧਿਆਪਕ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼
NEXT STORY