ਦੁਬਈ - ਅਮੀਰਾਤ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਨਾਲ ਯਾਤਰਾ ਦੌਰਾਨ ਜੇਕਰ ਕੋਈ ਯਾਤਰੀ ਕੋਰੋਨਾ ਪਾਜ਼ੇਟਿਵ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ ਦਾ ਅਤੇ 14 ਦਿਨ ਕੁਆਰੰਟਾਇਨ ਵਿਚ ਰਹਿਣ ਦਾ ਖਰਚ ਕੰਪਨੀ ਚੁੱਕੇਗੀ। ਦੁਬਈ ਸਥਿਤ ਇਸ ਕੰਪਨੀ ਦਾ ਦਾਅਵਾ ਹੈ ਕਿ ਇਸ ਸੁਵਿਧਾ ਦੇ ਬਦਲੇ ਵਿਚ ਯਾਤਰੀਆਂ ਤੋਂ ਕੋਈ ਹੋਰ ਚਾਰਜ ਨਹੀਂ ਲਵੇਗੀ ਅਤੇ ਇਹ ਸੁਵਿਧਾ ਹਰ ਕਲਾਸ ਦੇ ਯਾਤਰੀਆਂ ਨੂੰ ਦਿੱਤੀ ਜਾਵੇਗੀ। ਅਮੀਰਾਤ ਦੁਨੀਆ ਦੀ ਪਹਿਲੀ ਏਵੀਏਸ਼ਨ ਕੰਪਨੀ ਬਣ ਗਈ ਹੈ ਜਿਸ ਨੇ ਇਸ ਤਰ੍ਹਾਂ ਦਾ ਐਲਾਨ ਕੀਤਾ ਹੈ। ਕੰਪਨੀ ਦਾ ਆਖਣਾ ਹੈ ਕਿ ਯਾਤਰੀ ਬਿਨਾਂ ਕਿਸੇ ਡਰ ਦੇ ਹਵਾਈ ਯਾਤਰਾਵਾਂ ਦੇ ਲਈ ਤਿਆਰ ਹੋਣ, ਇਸ ਲਈ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਕੰਪਨੀ ਦੀ ਇਹ ਨਵੀਂ ਨੀਤੀ 31 ਅਕਤੂਬਰ ਤੱਕ ਲਾਗੂ ਹੈ। ਉਦੋਂ ਤੱਕ ਜੇਕਰ ਕੋਈ ਯਾਤਰੀ ਅਮੀਰਾਤ ਵਿਚ ਸਫਰ ਦੌਰਾਨ ਕੋਰੋਨਾ ਪਾਜ਼ੇਟਿਵ ਹੁੰਦਾ ਹੈ ਤਾਂ ਕੰਪਨੀ ਉਸ ਦੇ ਇਲਾਜ ਲਈ 1 ਲੱਖ 74 ਹਜ਼ਾਰ ਅਮਰੀਕੀ ਡਾਲਰ ਤੱਕ ਖਰਚ ਕਰੇਗੀ। ਜੇਕਰ ਕਿਸੇ ਯਾਤਰੀ ਵਿਚ ਅਮੀਰਾਤ ਤੋਂ ਸਫਰ ਕਰਨ ਤੋਂ ਬਾਅਦ ਕੋਰੋਨਾ ਦੇ ਆਮ ਲੱਛਣ ਦਿਖਾਈ ਦਿੰਦੇ ਹਨ ਅਤੇ ਉਸ ਨੂੰ ਕੁਆਰੰਟਾਇਨ ਵਿਚ ਰਹਿਣ ਨੂੰ ਕਿਹਾ ਜਾਂਦਾ ਹੈ, ਤਾਂ ਕੰਪਨੀ ਉਸ ਯਾਤਰੀ ਨੂੰ 14 ਦਿਨਾਂ ਤੱਕ ਰੋਜ਼ ਦੇ 100 ਯੂਰੋ (ਕਰੀਬ 8600 ਰੁਪਏ) ਦੇਵੇਗੀ। ਕੰਪਨੀ ਦੇ ਸੀਨੀਅਰ ਅਧਿਕਾਰੀ ਸ਼ੇਖ ਅਹਿਮਦ ਬਿਨ ਸਈਦ ਅਲ ਮਖਤੂਮ ਨੇ ਦੱਸਿਆ ਹੈ ਕਿ ਦੁਬਈ ਦੇ ਸ਼ਾਸਕ ਅਤੇ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਦੇ ਨਿਰਦੇਸ਼ 'ਤੇ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਸਿੰਗਾਪੁਰ 'ਚ 340 ਤੋਂ ਵੱਧ ਵਿਦੇਸ਼ੀ ਕਾਮੇ ਕੋਰੋਨਾ ਦਾ ਸ਼ਿਕਾਰ ਹੋਏ
NEXT STORY