ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਭਾਰਤ ਵਿੱਚ ਗਰੀਬ ਮਜਲੂਮ ਤੇ ਘੱਟ ਭਾਈਚਾਰੇ ਵਾਲੇ ਲੋਕਾਂ ਦੀ ਜ਼ਿੰਦਗੀ ਦਾ ਮੌਜੂਦਾ ਸਰਕਾਰ ਨੇ ਘਾਣ ਕੀਤਾ ਹੋਇਆ ਹੈ। ਦੇਸ਼ ਵਿੱਚ ਮਾਈਨੌਰਿਟੀ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਦੇਸ਼ ਦੀ ਹਾਕਮ ਸਰਕਾਰ ਨੇ ਭਾਰਤ ਵਿੱਚ ਲੋਕਾਂ ਦੇ ਸੰਵਿਧਾਨਕ ਹੱਕਾਂ 'ਤੇ ਡਾਕਾ ਮਾਰਿਆ ਹੈ। ਮਾਈਨੌਰਿਟੀ ਦੇ ਹੱਕ ਤਾਂ ਹੀ ਸੁਰੱਖਿਅਤ ਹਨ ਜੇ ਸੰਵਿਧਾਨ ਸੁਰੱਖਿਅਤ ਹੈ। ਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ ਜੋ ਕਿ ਹਿੰਦੂਆਂ ਦੇ ਹੱਕਾਂ ਦੇ ਪਹਿਰੇਦਾਰ ਹੈ ਤੇ ਉਹਨਾਂ ਦੇ ਰਾਜ ਵਿੱਚ ਹੀ ਹਿੰਦੂ ਕਿਵੇਂ ਅਸੁਰੱਖਿਅਤ ਹੋ ਸਕਦਾ ਹੈ? ਦੇਸ਼ ਨੂੰ ਧਰਮ ਦੇ ਮੁੱਦੇ 'ਤੇ ਵੰਡਣਾਂ ਬਹੁਤ ਹੀ ਖਤਰਨਾਕ ਹੈ। ਭਾਜਪਾ ਨੂੰ ਇਸ ਤੋਂ ਰੋਕਣ ਲਈ ਸਮੁੱਚੇ ਵਿਰੋਧੀਆਂ ਨੂੰ ਇੱਕ ਮੰਚ 'ਤੇ ਇੱਕਠੇ ਹੋਣਾ ਹੀ ਪੈਣਾ ਹੈ।
ਕਿਸਾਨ ਅੰਦੋਲਨ ਵਿੱਚ 700 ਤੋਂ ਵੱਧ ਮੌਤਾਂ ਹੋਈਆਂ, ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਦੇਸ਼ ਵਿੱਚ ਕੁੱਝ ਵੀ ਕਿਤੇ ਵੀ ਸਹੀ ਨਹੀਂ ਹੈ। ਇਹ ਵਿਚਾਰ ਆਸਟ੍ਰੇਲੀਆ ਦੇ ਕੂਈਨਜਲੈਂਡ ਸੂਬੇ ਦੀ ਪਾਰਲੀਮੈਂਟ ਵਿੱਚ ਡਾਕਟਰ ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸੱਦੇ 'ਤੇ ਪਹੁੰਚੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪੜਪੋਤੇ ਸ਼੍ਰੀ ਰਾਜਰਤਨਾ ਅੰਬੇਡਕਰ ਜੀ ਨੇ ਪਾਰਲੀਮੈਂਟ ਵਿੱਚ ਇੱਕ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਆਖੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਬਹੁਤ ਹੀ ਮਾੜਾ ਜੀਵਨ ਜਿਊਣ ਲਈ ਮਜਬੂਰ ਹਾਂ। ਕਿਤੇ ਆਸਿਫਾ ਕਾਂਡ, ਕਿਤੇ ਨਿਰਭੈ, ਕਦੇ ਦਲਿਤ ਨੂੰ ਘੋੜੀ ਚੜ੍ਹਨ ਤੋ ਰੋਕਣਾ, ਕਿਤੇ ਜੱਜ ਸਾਹਿਬਾਨ ਦਾ ਕਤਲ ਹੋ ਜਾਣਾ ਦੇਸ਼ ਦੇ ਹਾਲਾਤ ਦੀ ਤਸਵੀਰ ਬਿਆਨ ਕਰਦਾ ਹੈ। ਧਨਾਢ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਦੇਸ਼ ਵਿੱਚ ਅਨੁਸ਼ਾਸਨ, ਖੰਭ ਲਾ ਕੇ ਉਡ ਚੁੱਕਿਆ ਹੈ। ਪ੍ਰਸ਼ਾਸਨ ਸੱਤਾ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ।
ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁਖੀ ਸੰਤ ਸਤਵਿੰਦਰਜੀਤ ਸਿੰਘ ਹੀਰਾ ਨੇ ਦੇਸ਼ ਵਿੱਚ ਹੋ ਰਹੇ ਦਲਿਤ ਸਮਾਜ ਨਾਲ ਮਨੁੱਖੀ ਵਿਤਕਰੇ ਨੂੰ ਅਣਮਨੁੱਖੀ ਵਰਤਾਰਾ ਦੱਸਿਆ। ਦੇਸ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰਾ ਦਾ ਸਪਨਾ ਬਨਾਉਣ ਦੀ ਲੋੜ 'ਤੇ ਜੋਰ ਦਿੱਤਾ। ਉਹਨਾਂ ਦੱਸਿਆ ਕਿ ਕਿਵੇਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹਰ ਰੋਜ ਧਰਮ ਦੇ ਨਾਮ ਤੇ ਗਰੀਬ ਮਜਲੂਮ ਵਰਗ ਨੂੰ ਘੁਣ ਵਾਂਗ ਪੀਸਿਆ ਜਾ ਰਿਹਾ ਹੈ।
ਇਸ ਸਮੇਂ ਭਾਰਤ ਤੋਂ ਜੁੜੇ ਤੁਸ਼ਾਰ ਗਾਂਧੀ ਜੀ ਨੇ ਕਿਹਾ ਕਿ ਦੇਸ਼ ਵਿੱਚ ਅਸਿਹਨਸ਼ੀਲਤਾ ਦੀ ਹੱਦ ਹੋ ਚੁੱਕੀ ਹੈ। ਦੇਸ਼ ਵਿੱਚ ਹਰ ਵਰਗ ਇਸ ਸਮੇਂ ਡਰ ਦੇ ਮਾਹੌਲ ਵਿੱਚ ਜੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਹੱਕਾਂ ਲਈ ਡਟ ਕੇ ਸੰਘਰਸ਼ ਕਰਨ ਦੀ ਲੋੜ ਹੈ। ਕਿਸਾਨ ਆਗੂ ਬੂਟਾ ਸਿੰਘ ਬਰਾੜ ਨੇ ਵੀ ਸਰਕਾਰ ਦੀਆਂ ਕੋਝੀਆਂ ਚਾਲਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕ੍ਰਿਸਟੋਫਰ ਮਲਿਕ ਨੇ ਆਪਣੇ ਪ੍ਰਭਾਵਸ਼ਾਲੀ ਅੰਦਾਜ ਵਿੱਚ ਵਿਸਥਾਰ ਨਾਲ ਬਾਬਾ ਸਾਹਿਬ ਦੀ ਜੀਵਣੀ ਬਿਆਨ ਕੀਤੀ। ਡੌਲੀ ਸ਼ੀਂਹਮਾਰ ਨੇ ਬਹੁਤ ਹੀ ਵਿਸਥਾਰ ਨਾਲ ਬਾਬਾ ਸਾਹਿਬ ਜੀ ਦੇ ਸੰਘਰਸ਼ ਵਾਰੇ ਜਾਣਕਾਰੀ ਸਾਂਝੀ ਕੀਤੀ ਗਈ। ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਜੀ ਜੋ ਕਿ ਉਚੇਚੇ ਤੌਰ 'ਤੇ ਭਾਰਤ ਤੋਂ ਪਹੁੰਚੇ ਸਨ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਜਸਵੰਤ ਵਾਗਲਾ ਨੇ ਵੀ ਆਪਣੀ ਗਜਲ ਗਾ ਕੇ ਹਾਜਰੀ ਲਗਵਾਈ। ਅਲੀ ਕਾਦਰੀ ਜੀ ਨੇ ਗੁਜਰਾਤ ਦੇ ਦੰਗਿਆਂ ਦੀ ਗੱਲ ਕਰ ਕੇ ਹਰ ਇੱਕ ਨੂੰ ਭਾਵੁਕ ਕੀਤਾ। ਉਨ੍ਹਾਂ ਮੁਸਲਿਮ ਸਮਾਜ 'ਤੇ ਹੋ ਰਹੇ ਤਸ਼ੱਦਦ ਦੀ ਤਸਵੀਰ ਬਿਆਨ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੂੰ ਪਿੱਛੇ ਛੱਡ 2023 ਤੱਕ ਸਭ ਤੋਂ ਵੱਧ 'ਆਬਾਦੀ' ਵਾਲਾ ਦੇਸ਼ ਬਣ ਜਾਵੇਗਾ ਭਾਰਤ
ਸਾਊਥ ਅਫਰੀਕਾ ਤੋਂ ਹੁਸੈਨ ਬਾਬਾ ਜੋ ਕਿ ਐਕਟਿਵਸਟ ਹਨ ਨੇ ਵੀ ਆਪਣੀ ਤਕਰੀਰ ਕੀਤੀ। ਇਨ੍ਹਾਂ ਤੋਂ ਇਲਾਵਾ ਸਈਦ ਸ਼ੋਇਬ ਜਾਇਦੀ, ਸਰਬਜੀਤ ਸੋਹੀ, ਮੰਜੂ ਜੇਹੂ, ਦਲਜੀਤ ਸਿੰਘ, ਪਾਸਟਰ ਕਰਿਸ ਏਟਨ, ਪ੍ਰੋ ਗ੍ਰਾਂਟ ਪਿੱਟਿਮੈਨ, ਸਤਨਾਮ ਕੌਰ, ਆਦਿ ਨੇ ਵੀ ਤਕਰੀਰਾਂ ਕੀਤੀਆਂ। ਸਰ ਬਰਨਾਰਡ ਮਲਿਕ ਡਾਇਰੈਕਟਰ ਅਮੈਰੀਕਨ ਕਾਲਜ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ ਤੇ ਬਾਬਾ ਸਾਹਿਬ ਨੂੰ ਸਿਜਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਮੰਚ ਸੰਚਾਲਨ ਦੀ ਭੂਮਿਕਾ ਡਾਕਟਰ ਤਾਨੀਆ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਡਾਕਟਰ ਕ੍ਰਿਤੀ ਭਾਈ ਸੋਲੰਕੀ ਚੇਅਰਮੈਨ ਪਾਰਲੀਮੈਂਟਰੀ ਕਮੇਟੀ ਐਸੀ ਐਸ ਟੀ ਦਾ ਸੰਦੇਸ਼ ਸੁਣਾਇਆ ਗਿਆ। ਇਸ ਮੌਕੇ ਰਾਜ ਰਤਨ ਅੰਬੇਡਕਰ, ਸੰਤ ਹੀਰਾ ਜੀ, ਡਾਕਟਰ ਮਲਿਕ, ਸਿਮਰਨਜੋਤ ਸਿੰਘ ਮੱਕੜ ਜੀ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਸਤਵਿੰਦਰ ਟੀਨੂੰ, ਹਰਬੰਸ ਲਾਲ, ਤਾਜ ਰੱਤੂ, ਡਾਕਟਰ ਪ੍ਰਦੀਪ ਤਾਮਿਲਨਾਡੂ, ਅੰਕੁਸ਼ ਕਟਾਰੀਆ, ਗੁਰਦੀਪ ਸਿੰਘ, ਕਮਲਪ੍ਰੀਤ ਬਰਾੜ, ਪਾਲ ਰਾਉਕੇ, ਬਿਕਰਮ ਚਾਂਦੀ,ਪੁਸ਼ਪਿੰਦਰ ਤੂਰ, ਹਰਦੀਪ ਵਾਗਲਾ, ਦੀਪੂ ਸਵਾਸਟੀਅਨ ਡੀਨ ਟੌਰਿਨ ਯੂਨੀਵਰਸਿਟੀ, ਡਾਕਟਰ ਹੈਰੀ, ਦਮਨ ਮਲਿਕ, ਗਿੰਨੀ ਸੰਧੂ, ਪ੍ਰੋ ਹਰਵਿੰਦਰ, ਹਰਪ੍ਰੀਤ ਕੋਹਲੀ, ਹਰਵਿੰਦਰ, ਸੁਜਾਤਾ ਬਾਲੀ, ਰਣਦੀਪ ਸਿੰਘ, ਨਿਧੀ, ਕੁਲਦੀਪ ਕੌਰ, ਗੁਰਬਖਸ਼ ਕੌਰ, ਸੁਖਦੀਪ ਕੌਰ, ਸ਼ੈਰੇਲੀਨ, ਬਿਨ ਅਲੀ ਜਾਇਦੀ, ਮਨੀਸ਼ ਜਾਲਾਲਾ, ਗੁਣਵੀਰ, ਅਮਨ ਭੰਗੂ, ਨਿੱਕ ਮੋਰੋ, ਤਾਜ ਰੱਤੂ, ਅਲਵੇਲ ਰਾਏ, ਟੋਨੀ, ਸੰਨੀ ਸ਼ੀਂਹਮਾਰ ਆਦਿ ਹਾਜ਼ਰ ਸਨ।
ਪਾਕਿਸਤਾਨ 'ਚ ਭਾਰੀ ਮੀਂਹ, 24 ਬੱਚਿਆਂ ਸਮੇਤ 62 ਲੋਕਾਂ ਦੀ ਮੌਤ
NEXT STORY