ਕਿਨਸ਼ਾਸਾ (ਬਿਊਰੋ)— ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਦੇ ਤਹਿਤ ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ ਵਿਚ ਤਾਇਨਾਤ ਭਾਰਤੀ ਲੈਫਟੀਨੈਂਟ ਕਰਨਲ ਗੌਰਵ ਸੋਲੰਕੀ ਬੀਤੇ 6 ਦਿਨਾਂ ਤੋਂ ਲਾਪਤਾ ਸਨ। ਹੁਣ ਉਨ੍ਹਾਂ ਨੂੰ ਲੈ ਕੇ ਇਕ ਬੁਰੀ ਖਬਰ ਸਾਹਮਣੇ ਆਈ ਹੈ। ਲੈਫਟੀਨੈਂਟ ਕਰਨਲ ਗੌਰਵ ਸੋਲੰਕੀ ਦੀ ਲਾਸ਼ ਮਿਲ ਗਈ ਹੈ। ਸੋਲੰਕੀ ਸ਼ਨੀਵਾਰ ਨੂੰ ਕਿਆਕਿੰਗ ਵਿਚ ਸਥਿਤ ਕਿਵੁ ਝੀਲ ਗਏ ਸਨ, ਜਿਸ ਮਗਰੋਂ ਲਾਪਤਾ ਹੋ ਗਏ ਸਨ ਜਦਕਿ ਉਨ੍ਹਾਂ ਦੇ ਬਾਕੀ ਸਾਰੇ ਸਾਥੀ ਵਾਪਸ ਆ ਗਏ ਸਨ।
ਸੋਲੰਕੀ ਨੂੰ ਲੱਭਣ ਲਈ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਲੇਕ ਕਿਵੁ ਵਿਚ ਹੀ ਮਿਲੀ। ਸੋਲੰਕੀ ਨੂੰ ਲੱਭਣ ਲਈ ਸਪੀਡ ਬੋਟ ਅਤੇ ਹੈਲੀਕਾਪਟਰਾਂ ਦੀ ਮਦਦ ਲਈ ਗਈ ਸੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਸੀ ਹੋ ਪਾ ਰਿਹਾ। ਗੌਰਤਲਬ ਹੈ ਕਿ ਕਾਂਗੋ ਵਿਚ ਵੱਡੀ ਗਿਣਤੀ ਵਿਚ ਭਾਰਤੀ ਫੌਜ ਦੀ ਤਾਇਨਾਤੀ ਹੈ ਅਤੇ ਕਿਵੁ ਸੂਬੇ ਦੀ ਰਾਜਧਾਨੀ ਗੋਮਾ ਵਿਚ ਭਾਰਤੀ ਬ੍ਰਿਗੇਡ ਦਾ ਹੈੱਡਕੁਆਰਟਰ ਹੈ।
ਇੱਥੇ ਦੱਸ ਦਈਏ ਕਿ ਮੱਧ ਅਫਰੀਕੀ ਦੇਸ਼ ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ ਇਸ ਸਮੇਂ ਭਿਆਨਕ ਗ੍ਰਹਿ ਯੁੱਧ ਦੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਬਾਗੀ ਗੁੱਟਾਂ ਅਤੇ ਸਰਕਾਰ ਵਿਚ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਇਸ ਲਈ ਸੰਯੁਕਤ ਰਾਸ਼ਟਰ ਨੇ ਸ਼ਾਂਤੀ ਮਿਸ਼ਨ ਦੇ ਤਹਿਤ ਵਿਭਿੰਨ ਦੇਸ਼ਾਂ ਦੀਆਂ ਫੌਜੀ ਟੁੱਕੜਿਆਂ ਨੂੰ ਇੱਥੇ ਤਾਇਨਾਤ ਕੀਤਾ ਹੋਇਆ ਹੈ।
ਕੁਵੈਤ ਦੇ ਸ਼ਾਸਕ ਨੂੰ ਹਸਪਤਾਲ ਤੋਂ ਮਿਲੀ ਛੁੱਟੀ
NEXT STORY