ਸੰਯੁਕਤ ਰਾਸ਼ਟਰ (ਏ. ਪੀ.)- ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਕਾਂਗੋ ’ਚ 2.7 ਕਰੋੜ ਤੋਂ ਜ਼ਿਆਦਾ ਲੋਕ ਭਿਆਨਕ ਭੁੱਖਮਰੀ ਨਾਲ ਜੂਝ ਰਹੇ ਹਨ ਜੋ ਸੰਘਰਸ਼ ਕਰ ਰਹੇ ਅਫਰੀਕੀ ਦੇਸ਼ ਦੀ ਅਨੁਮਾਨਿਤ 8.7 ਕਰੋੜ ਦੀ ਆਬਾਦੀ ਦਾ ਤਕਰੀਬਨ ਇਕ ਤਿਹਾਈ ਹਿੱਸਾ ਹੈ। ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਖੁਰਾਕ ਅਤੇ ਖੇਤੀ ਸੰਗਠਨ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਨਾਲ ਮੰਗਲਵਾਰ ਨੂੰ ਕਿਹਾ ਕਿ ਜੋ ਲੋਕ ਭਿਆਨਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ ਉਨ੍ਹਾਂ ਵਿਚੋਂ 70 ਲੱਖ ਲੋਕ ਹੰਗਾਮੀ ਸਥਿਤੀ ’ਚ ਹਨ।
ਉਨ੍ਹਾਂ ਨੇ ਕਿਹਾ ਕਿ ਲਗਭਗ 2.7 ਕਰੋੜ ਕਾਂਗੋ ਨਾਗਰਿਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਕਾਂਗੋ ’ਚ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਪ੍ਰਤੀਨਿਧੀ ਪੀਟਰ ਮੁਸੋਕੋ ਨੇ ਕਿਹਾ ਕਿ ਪਹਿਲੀ ਵਾਰ ਅਸੀਂ ਇੰਨੀ ਵੱਡੀ ਆਬਾਦੀ ਦਾ ਵਿਸ਼ਲੇਸ਼ਣ ਕਰ ਸਕੇ ਅਤੇ ਇਸ ਤੋਂ ਸਾਨੂੰ ਕਾਂਗੋ ਗਣਰਾਜ ’ਚ ਖੁਰਾਕ ਅਸੁਰੱਖਿਆ ਦੀ ਅਸਲੀ ਤਸਵੀਰ ਸਾਹਮਣੇ ਲਿਆਉਣ ’ਚ ਮਦਦ ਮਿਲੀ।
ਦੋਨੋਂ ਏਜੰਸੀਆਂ ਮੁਤਾਬਕ ਸਭ ਤੋਂ ਪ੍ਰਭਾਵਿਤ ਲੋਕਾਂ ’ਚ ਉਜੜੇ, ਸ਼ਰਨਾਰਥੀ, ਹੜ੍ਹ, ਢਿੱਗਾਂ ਡਿੱਗਣ, ਅੱਗ ਅਤੇ ਹੋਰ ਕੁਦਰਤੀ ਬਿਪਤਾਵਾਂ ਤੋਂ ਪ੍ਰਭਾਵਿਤ ਲੋਕ ਅਤੇ ਸ਼ਹਿਰੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਗਰੀਬ ਲੋਕ ਸ਼ਾਮਲ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਕਾਂਗੋ ’ਚ ਇਕ ਤੋਂ ਬਾਅਦ ਇਕ ਸੰਘਰਸ਼ ਖਤਮ ਹੋਣ ਤੋਂ ਬਾਅਦ ਉਸ ’ਤੇ ਪਾਬੰਦੀ ਲਗਾ ਦਿੱਤੀ ਸੀ।
ਵਿਸਾਖੀ ਲਈ ਪਾਕਿਸਤਾਨ ਨੇ 1100 ਸਿੱਖ ਸ਼ਰਧਾਲੂਆਂ ਲਈ ਜਾਰੀ ਕੀਤਾ ਵੀਜ਼ਾ
NEXT STORY