ਵਾਸ਼ਿੰਗਟਨ - ਇੱਕ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਡਰੋਨ 190 ਫੁੱਟ ਦੀ ਦੂਰੀ ਤੋਂ ਲੋਕਾਂ ਦੇ ਟੈਂਪਰੇਚਰ ਦਾ ਪਤਾ ਲਗਾ ਸਕਦਾ ਹੈ। ਅਮਰੀਕਾ 'ਚ ਪੁਲਸ ਇਸ ਡਰੋਨ ਦਾ ਟਰਾਇਲ ਵੀ ਕਰ ਰਹੀ ਹੈ। ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਇਹ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਅਮਰੀਕਾ ਦੇ ਕਨੈਕਟਿਕਟ 'ਚ ਪੁਲਸ Draganfly ਕੰਪਨੀ ਦੇ ਡਰੋਨ ਨੂੰ ਟੇਸਟ ਕਰ ਰਹੀ ਹੈ। ਡਰੈਗਨਫਲਾਈ ਕਨਾਡਾ ਦੀ ਕੰਪਨੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸਿਰਫ ਜਨਤਕ ਥਾਵਾਂ 'ਤੇ ਹੀ ਇਸ ਡਰੋਨ ਦਾ ਇਸਤੇਮਾਲ ਕੀਤਾ ਜਾਵੇਗਾ ਤਾਂਕਿ ਲੋਕਾਂ ਦੀ ਗੋਪਨੀਅਤਾ ਦੀ ਉਲੰਘਣਾ ਨਾ ਹੋਵੇ। ਡਰੋਨ 'ਚ ਫੈਸ਼ੀਅਲ ਰਿਕਾਗਨਿਸ਼ਨ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ।
ਇਹ ਡਰੋਨ ਲੋਕਾਂ ਦੇ ਬਲਗਮ ਅਤੇ ਛਿੱਕ ਦਾ ਵੀ ਪਤਾ ਲਗਾ ਸਕਦਾ ਹੈ। ਡਰੋਨ 'ਚ ਖਾਸ ਤਰ੍ਹਾਂ ਦੇ ਸੇਂਸਰ ਅਤੇ ਕੰਪਿਊਟਰ ਵਿਜ਼ਨ ਲੱਗੇ ਹਨ ਜਿਸ ਦੇ ਨਾਲ ਕਿ ਇਹ ਹਾਰਟ ਅਤੇ ਸਾਹ ਲੈਣ ਦੀ ਰਫਤਾਰ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦਾ ਹੈ। ਹਾਲਾਂਕਿ, ਇਹ ਡਰੋਨ ਲੋਕਾਂ ਦੀ ਪਛਾਣ ਨਹੀਂ ਕਰਦਾ ਹੈ। ਕਪੰਨੀ ਨੇ ਇਸ ਤੋਂ ਪਹਿਲਾਂ ਮਾਰਚ 'ਚ ਦੱਸਿਆ ਸੀ ਕਿ ਉਹ ਯੂਨੀਵਰਸਿਟੀ ਆਫ ਸਾਊਥ ਆਸਟਰੇਲਿਆ ਨਾਲ ਮਿਲ ਕੇ ਇੱਕ ਖਾਸ ਤਰ੍ਹਾਂ ਦੇ ਡਰੋਨ ਤਿਆਰ ਕਰ ਰਹੀ ਹੈ ਜਿਸ ਦਾ ਇਸਤੇਮਾਲ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ 'ਚ ਕੀਤਾ ਜਾ ਸਕਦਾ ਹੈ।
ਇਹ ਡਰੋਨ ਸੜਕ ਅਤੇ ਜਨਤਕ ਥਾਵਾਂ 'ਤੇ ਇਹ ਵੀ ਪਤਾ ਲਗਾ ਸਕਦਾ ਹੈ ਕਿ ਲੋਕ ਸੋਸ਼ਲ ਡਿਸਟੇਂਸਿੰਗ ਨੂੰ ਫਾਅਲੋ ਕਰ ਰਹੇ ਹਨ ਜਾਂ ਨਹੀਂ। ਡਰੋਨ ਦੀ ਟੈਸਟਿੰਗ ਨਿਊਯਾਰਕ ਸ਼ਹਿਰ 'ਚ ਵੀ ਕੀਤੀ ਗਈ ਹੈ।
ਕੋਰੋਨਾ : ਦੁਬਈ 'ਚ ਗਰਭਵਤੀ ਮਹਿਲਾ ਨੇ ਭਾਰਤ ਆਉਣ ਲਈ ਦਾਇਰ ਕੀਤੀ ਪਟੀਸ਼ਨ
NEXT STORY