ਇਸਲਾਮਾਬਾਦ - ਕੋਰੋਨਾਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਭਾਰਤ ਤੋਂ ਇਲਾਵਾ ਕਈ ਦੇਸ਼ਾਂ ਵਿਚ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਹੈ। ਅਜਿਹੇ ਹੀ ਹਾਲ ਗੁਆਂਢੀ ਦੇਸ਼ ਪਾਕਿਸਤਾਨ ਦਾ ਵੀ ਹੈ ਪਰ ਪਾਕਿਸਤਾਨ ਵਿਚ ਇਸ ਲਾਕਡਾਊਨ ਦੀ ਧੱਜੀਆਂ ਉਂਝ ਹੀ ਉਡਾਈਆਂ ਜਾ ਰਹੀਆਂ ਹਨ ਜਿਵੇਂ ਉਥੇ ਹਰ ਸਰਕਾਰੀ ਫੈਸਲਿਆਂ ਦੀਆਂ ਉਡਾਈਆਂ ਜਾਂਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਕਈ ਸੂਬਿਆਂ ਵਿਚ ਲਾਕਡਾਊਨ ਹੈ ਅਤੇ ਮੋਟਰਸਾਈਕਲ 'ਤੇ ਦੂਜੇ ਵਿਅਕਤੀ (ਸਵਾਰੀ) ਦੇ ਬੈਠਣ 'ਤੇ ਵੀ ਪਾਬੰਦੀ ਹੈ। ਇਸ ਦੇ ਬਾਵਜੂਦ ਲੋਕ ਲਾਕਡਾਊਨ ਦਾ ਉਲੰਘਣ ਕਰਨ ਤੋਂ ਬਾਜ ਨਹੀਂ ਆ ਰਹੇ। ਤਾਜ਼ਾ ਮਾਮਲਾ ਇਕ ਨੌਜਵਾਨ ਦੇ ਮਹਿਲਾ ਦੇ ਕੱਪਡ਼ੇ ਪਾ ਮੋਟਰਾਸਾਈਕਲ 'ਤੇ ਬੈਠਣ ਦਾ ਹੈ, ਜਿਸ ਨੂੰ ਪੁਲਸ ਨੇ ਫਡ਼ਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਰਾਚੀ ਵਿਚ ਬਿਲਕੁਲ ਅਜਿਹਾ ਹੀ ਮਾਮਲੇ ਸਾਹਮਣੇ ਆਇਆ ਸੀ।
ਇਕ ਅੰਗ੍ਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਚੋਹੰਗ ਵਿਚ ਮਹਿਲਾ ਦੇ ਭੇਸ ਵਿਚ ਇਕ ਨੌਜਵਾਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਹ ਅਜੀਬ ਮਾਮਲਾ ਉਦੋਂ ਸਾਹਮਣੇ ਆਇਆ ਜਦ ਮੋਟਰਸਾਈਕਲ 'ਤੇ ਦੂਜੀ ਸਵਾਰੀ ਦੇ ਬੈਠਣ 'ਤੇ ਪਾਬੰਦੀ ਦੇ ਬਾਵਜੂਦ ਪੁਲਸ ਨੇ ਇਕ ਵਿਅਕਤੀ ਨੂੰ ਮਹਿਲਾ ਦੇ ਕੱਪਡ਼ਿਆਂ ਵਿਚ ਸਵਾਰੀ ਕਰਦੇ ਦੇਖਿਆ। ਪੁਲਸ ਦੀਆਂ ਨਜ਼ਰਾਂ ਤੋਂ ਨੌਜਵਾਨ ਬਚ ਨਾ ਪਾਇਆ ਅਤੇ ਮੌਕੇ 'ਤੇ ਹੀ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਹਾਲਾਂਕਿ ਫਡ਼ੇ ਜਾਣ 'ਤੇ ਨੌਜਵਾਨ ਨੇ ਮੁਆਫੀ ਮੰਗਣ 'ਤੇ ਪੁਲਸ ਨੇ ਉਸ ਨੂੰ ਚਿਤਾਵਨੀ ਦਿੰਦੇ ਹੋਏ, ਅਜਿਹਾ ਦੁਬਾਰਾ ਨਾ ਕਰਨ ਨੂੰ ਕਹਿ ਕੇ ਛੱਡ ਦਿੱਤਾ।
ਪੁਲਸ ਦਾ ਆਖਣਾ ਹੈ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਜਨਤਾ ਖੁਦ ਨੂੰ ਘਰਾਂ ਤੱਕ ਸੀਮਤ ਰੱਖੇ, ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੇ। ਜ਼ਿਕਰਯੋਗ ਹੈ ਕਿ ਕਈ ਸੂਬਿਆਂ ਵਿਚ ਕੋਰੋਨਾਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਦੇ ਬਾਵਜੂਦ ਲੋਕ ਲਾਕਡਾਊਨ ਦਾ ਉਲੰਘਣ ਕਰਨ ਤੋਂ ਬਾਜ ਨਹੀਂ ਆ ਰਹੇ। ਮਾਰਕਿਟ ਅਤੇ ਨਿੱਜੀ ਸੰਸਥਾਨ ਬੰਦ ਹੋਣ ਦੇ ਬਾਵਜੂਦ ਸ਼ਹਿਰਾਂ ਦੀ ਆਵਾਜਾਈ ਰੁਕ ਨਹੀਂ ਰਹੀ। ਉਥੇ ਦੋਹਰੀ ਸਵਾਰੀ 'ਤੇ ਪਾਬੰਦੀ ਦੇ ਬਾਵਜੂਦ ਲਗਾਤਾਰ ਇਸ ਦੇ ਉਲੰਘਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਪੰਜਾਬ ਸੂਬੇ ਵਿਚ ਵੀ ਧਾਰਾ 144 ਲਾਗੂ ਕੀਤੇ ਜਾਣ ਦੇ ਬਾਵਜੂਦ ਨਾਗਰਿਕਾਂ ਵੱਲੋਂ ਲਗਾਤਾਰ ਗੈਰ-ਜ਼ਿੰਮੇਦਾਰੀ ਭਰੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਕੋਰੋਨਾ ਨਾਲ ਇਟਲੀ 'ਚ ਅੱਜ 812 ਲੋਕਾਂ ਦੀ ਮੌਤ ਤੇ ਪਾਜ਼ੇਟਿਵ ਮਾਮਲੇ 1 ਲੱਖ ਤੋਂ ਪਾਰ
NEXT STORY