ਵਾਸ਼ਿੰਗਟਨ- ਕੋਰੋਨਾ ਵਾਇਰਸ ਤੋਂ ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਵਿਚ ਹੁਣ ਬ੍ਰਾਜ਼ੀਲ ਵਿਚ ਪੈਦਾ ਹੋਇਆ ਕੋਰੋਨਾ ਵਾਇਰਸ ਦਾ ਇਕ ਨਵਾਂ ਘਾਤਕ ਸਟ੍ਰੇਨ ਪਹੁੰਚ ਗਿਆ ਹੈ। ਇਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ।
ਬ੍ਰਾਜ਼ੀਲ ਦੇ ਸੁਪਰ ਕੋਵਿਡ ਸਟ੍ਰੇਨ ਦੇ ਪਹਿਲੀ ਵਾਰ ਅਮਰੀਕਾ ਪੁੱਜਣ ਨਾਲ ਦਹਿਸ਼ਤ ਵੱਧ ਗਈ ਹੈ। ਕੋਰੋਨਾ ਦੇ ਨਵੇਂ ਸਟ੍ਰੇਨ ਬਾਰੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕੋਵਿਡ-19 ਵੈਕਸੀਨ ਨੂੰ ਵੀ ਨਾਲ ਵੀ ਸ਼ਾਇਦ ਕਾਬੂ ਵਿਚ ਨਾ ਆ ਸਕੇ। ਇਸ ਨਵੇਂ ਸਟ੍ਰੇਨ ਨੂੰ ਪੀ 1 ਦਾ ਨਾਂ ਦਿੱਤਾ ਗਿਆ ਹੈ ਤੇ ਇਸ ਦਾ ਪਹਿਲਾ ਮਾਮਲਾ ਮਿਨੀਸੋਟਾ ਵਿਚ ਪਾਇਆ ਗਿਆ ਹੈ।
ਬ੍ਰਾਜ਼ੀਲ ਦੇ ਕੋਰੋਨਾ ਸਟ੍ਰੇਨ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਾਧਾਰਣ ਕੋਰੋਨਾ ਵਾਇਰਸ ਨਾਲੋਂ ਕਈ ਗੁਣਾ ਜ਼ਿਆਦਾ ਤੇਜ਼ ਹੈ। ਮਿਨੀਸੋਟਾ ਦੇ ਮਰੀਜ਼ ਨੂੰ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਕੋਰੋਨਾ ਦੇ ਲੱਛਣ ਦਿਖੇ ਸਨ। ਇਸ ਦੇ ਬਾਅਦ ਟੈਸਟ ਕਰਨ ਮਗਰੋਂ ਉਹ ਕੋਰੋਨਾ ਪਾਜ਼ੀਟਿਵ ਨਿਕਲਿਆ। ਉਸ ਨੇ ਦੱਸਿਆ ਕਿ ਹਾਲ ਹੀ ਵਿਚ ਉਹ ਬ੍ਰਾਜ਼ੀਲ ਗਿਆ ਸੀ ਤੇ ਉਸ ਨੇ ਖੁਦ ਨੂੰ ਵੱਖ ਰੱਖਣ ਲਈ ਕਿਹਾ ਗਿਆ ਸੀ।
ਬ੍ਰਾਜ਼ੀਲ ਦੇ ਅਮੇਜੋਨਾਸ ਸੂਬੇ ਤੋਂ ਦੁਨੀਆ ਭਰ ਵਿਚ ਵਾਇਰਸ ਦਾ ਨਵਾਂ ਸਟ੍ਰੇਨ ਫੈਲਣਾ ਸ਼ੁਰੂ ਹੋਇਆ ਹੈ। ਮਾਹਰਾਂ ਮੁਤਾਬਕ ਦੱਖਣੀ ਅਫਰੀਕੀ ਤੇ ਬ੍ਰਾਜ਼ੀਲ ਦੇ ਸਟ੍ਰੇਨ ਇੱਥੇ ਮੌਜੂਦ ਹਨ। ਇਨ੍ਹਾਂ ਵਿਚ ਕਾਫੀ ਫਰਕ ਹੈ ਪਰ ਕਈ ਸਮਾਨਤਾਵਾਂ ਵੀ ਹਨ।
ਆਸਟ੍ਰੇਲੀਆ ਦਿਵਸ ਮੌਕੇ ਸਿਡਨੀ ਓਪੇਰਾ ਹਾਊਸ ਨੂੰ ਕੀਤਾ ਗਿਆ ਰੌਸ਼ਨ
NEXT STORY