ਨਿਊਯਾਰਕ - ਕੋਰੋਨਾਵਾਇਰਸ ਦੇ ਚੱਲਦੇ ਅਮਰੀਕਾ ਵਿਚ ਹਰ ਪਾਸੇ ਹਫਡ਼ਾ-ਦਫੜੀ ਦਾ ਮਾਹੌਲ ਹੈ। ਹਰ ਦਿਨ ਸੈਂਕਡ਼ਿਆਂ ਦੀ ਗਿਣਤੀ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਰਹੇ ਹਨ। ਨਿਊਯਾਰਕ ਵਿਚ ਤਾਂ ਹਾਲਾਤ ਕਾਫੀ ਖਰਾਬ ਹਨ। ਇਥੇ ਸ਼ਹਿਰ ਵਿਚ 30 ਹਜ਼ਾਰ ਤੋਂ ਜ਼ਿਆਦਾ ਮਰੀਜ਼ ਹਨ। ਹਰ ਤੀਜੇ ਦਿਨ ਮਰੀਜ਼ਾਂ ਦੀ ਗਿਣਤੀ ਦੁਗਣੀ ਹੋ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ, ਇਥੇ ਅਗਲੇ ਕੁਝ ਦਿਨਾਂ ਵਿਚ ਸੈਂਕਡ਼ੇ ਲੋਕਾਂ ਦੀ ਮੌਤ ਹੋ ਸਕਦੀ ਹੈ। ਲਿਹਾਜ਼ਾ ਅਜਿਹੇ ਵਿਚ ਕੋਰੋਨਾਵਾਇਰਸ ਅਜਿਹੇ ਵਿਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਚੱਲਦੇ ਲਾਸ਼ ਨੂੰ ਅਲੱਗ ਥਾਂ ਰੱਖਣ ਦੀ ਤਿਆਰੀ ਚੱਲ ਰਹੀ ਹੈ।
ਟੈਂਟ ਅਤੇ ਟਰੱਕਾਂ ਵਿਚ ਮੁਰਦਾ ਘਰ
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਨਿਊਯਾਰਕ ਦੇ ਕਈ ਹਸਪਤਾਲਾਂ ਵਿਚ ਟੈਂਟ ਅਤੇ ਰੈਫ੍ਰੀਜਰੇਟੈੱਡ ਟਰੱਕਾਂ 'ਤੇ ਮੁਰਦਾ ਘਰ ਬਣਾਏ ਜਾ ਰਹੇ ਹਨ। ਉਥੋਂ ਦੇ ਚੀਫ ਮੈਡੀਕਲ ਅਧਿਕਾਰੀ ਨੇ ਆਖਿਆ ਕਿ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਨਿਊਯਾਰਕ ਵਿਚ ਪਹਿਲਾਂ ਹੀ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਟੈਂਪਰੇਰੀ ਮੁਰਦਾ ਘਰ 9-11 ਹਮਲੇ ਤੋਂ ਬਾਅਦ ਵੀ ਤਿਆਰ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਲਾਸ਼ਾਂ ਨੂੰ ਅਲੱਗ ਮੁਰਦਾ ਘਰ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਕਿ ਅੱਦੇ ਇਸ ਦੀ ਇਨਫੈਕਸ਼ਨ ਹੋਰ ਜ਼ਿਆਦਾ ਨਾ ਫੈਲੇ, ਭਾਰਤ ਵਿਚ ਵੀ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਪੋਸਟਮਾਰਟਨ ਨਹੀਂ ਕੀਤੇ ਜਾ ਰਹੇ। ਭਾਰਤ ਵਿਚ ਲਾਸ਼ਾਂ ਨੂੰ ਦਫਨਾਉਣ ਲਈ ਗਾਈਡਲਾਇੰਸ ਵੀ ਜਾਰੀ ਕੀਤੀਆਂ ਗਈਆਂ ਹਨ।
ਕਈ ਸ਼ਹਿਰਾਂ ਵਿਚ ਹਾਲਾਤ ਖਰਾਬ
ਅਮਰੀਕੀ ਅਧਿਕਾਰੀਆਂ ਮੁਤਾਬਕ ਨਿਊਯਾਰਕ ਤੋਂ ਇਲਾਵਾ ਨਾਰਥ ਕੈਰੋਲੀਨਾ ਵਿਚ ਵੀ ਇਸ ਤਰ੍ਹਾਂ ਦੇ ਟੈਂਟ ਅਤੇ ਰੈਫ੍ਰੀਜਰੇਟੈੱਡ ਟਰੱਕ ਤਿਆਰ ਕੀਤੇ ਜਾ ਰਹੇ ਹਨ। ਅਮਰੀਕਾ ਵਿਚ ਹੁਣ ਤੱਕ 900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਨਿਊਯਾਰਕ ਵਿਚ ਆਉਣ ਵਾਲੇ ਦਿਨਾਂ ਵਿਚ ਵੈਂਟੀਲੇਟਰ ਦੀ ਕਮੀ ਵੀ ਹੋ ਸਕਦੀ ਹੈ। ਅਮਰੀਕਾ ਵਿਚ 20 ਫੀਸਦੀ ਤੋਂ ਜ਼ਿਆਦਾ ਮਰੀਜ਼ ਆਈ. ਸੀ. ਯੂ. ਵਿਚ ਦਾਖਲ ਹਨ ਅਤੇ ਇਸ ਵਿਚੋਂ 80 ਫੀਸਦੀ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ।
ਦੋ ਮਹੀਨੇ ਵੀ ਨਾ ਚੱਲ ਸਕੀ ਕੋਸੋਵੋ ਦੀ ਨਵੀਂ ਸਰਕਾਰ, ਹੁਣ ਰਾਸ਼ਟਰਪਤੀ 'ਤੇ ਜਨਤਾ ਦੀਆਂ ਨਜ਼ਰਾਂ
NEXT STORY