ਮੈਡਿ੍ਰਡ - ਉਂਝ ਤਾਂ ਕੋਰੋਨਾਵਾਇਰਸ ਨਾਲ ਦੁਨੀਆ ਦੇ ਕਰੀਬ 150 ਦੇਸ਼ ਪ੍ਰਭਾਵਿਤ ਹਨ, ਪਿਛਲੇ 24 ਘੰਟਿਆਂ ਦੌਰਾਨ ਸਪੇਨ ਵਿਚ ਹਾਲਾਤ ਜ਼ਿਆਦਾ ਖਰਾਬ ਹੋਏ ਹਨ। ਸਪੇਨ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਦੀ ਇਨਫੈਕਸ਼ਨ ਨਾਲ ਕਰੀਬ 2000 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਟਲੀ ਤੋਂ ਬਾਅਦ ਸਪੇਨ ਯੂਰਪ ਦਾ ਕੋਰੋਨਾਵਾਇਰਸ ਨਾਲ ਦੂਜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ।
ਸਪੇਨ ਵੱਲੋਂ ਜਾਰੀ ਅੰਕਡ਼ਿਆਂ ਮੁਤਾਬਕ ਦੇਸ਼ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ 7700 ਤੋਂ ਜ਼ਿਆਦਾ ਤੱਕ ਪਹੁੰਚ ਗਈ ਹੈ ਅਤੇ ਕਰੀਬ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ ਪੂਰੇ ਦੇਸ਼ ਵਿਚ ਲਗਭਗ ਬੰਦੀ ਲਾਗੂ ਕਰ ਦਿੱਤੀ ਹੈ। ਲੋਕਾਂ ਦੇ ਕੰਮ 'ਤੇ ਜਾਣ, ਦਵਾਈ ਜਾ ਸਮਾਨ, ਖਰੀਦਣ ਤੋਂ ਇਲਾਵਾ ਘਰ ਤੋਂ ਬਾਹਰ ਨਿਕਣਲ 'ਤੇ ਵੀ ਰੋਕ ਲਾ ਦਿੱਤੀ ਹੈ।
ਜੈਕ ਮਾ ਨੇ ਅਮਰੀਕਾ ਨੂੰ ਦਾਨ ਕੀਤੇ 10 ਲੱਖ ਮਾਸਕ ਤੇ 5 ਲੱਖ ਟੈਕਸ ਕਿੱਟਾਂ
NEXT STORY