ਜੇਨੇਵਾ-ਗਲੋਬਲ ਪੱਧਰ 'ਤੇ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਗਿਰਾਵਟ ਦੇਖੀ ਗਈ ਜਦਕਿ ਇਨਫੈਕਸ਼ਨ ਨਾਲ ਮੌਤ ਦੇ ਮਾਮਲਿਆਂ 'ਚ 40 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਮਹਾਮਾਰੀ ਨੂੰ ਲੈ ਕੇ ਆਪਣੀ ਹਫ਼ਤਾਵਾਰੀ ਰਿਪੋਰਟ 'ਚ ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ ਡਬਲਯੂ.ਐੱਚ.ਓ.ਦੇ ਪੱਛਮੀ ਪ੍ਰਸ਼ਾਂਤ ਖੇਤਰ, ਜਿਥੇ ਦਸੰਬਰ ਆਖ਼ਿਰ 'ਚ ਮਾਮਲਿਆਂ 'ਚ ਵਾਧਾ ਦੇਖਿਆ ਜਾ ਰਿਹਾ ਸੀ, ਸਮੇਤ ਹਰ ਥਾਂ 'ਤੇ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਕਮੀ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ, ਪਿਛਲੇ ਹਫ਼ਤੇ ਦੁਨੀਆਭਰ 'ਚ ਕੋਰੋਨਾ ਦੇ ਕਰੀਬ ਇਕ ਕਰੋੜ ਨਵੇਂ ਮਾਮਲੇ ਸਾਹਮਣੇ ਆਏ ਅਤੇ 45,000 ਮਰੀਜ਼ਾਂ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕ੍ਰੇਨ : UN
ਹਾਲਾਂਕਿ, ਇਸ ਤੋਂ ਪਿਛਲੇ ਹਫ਼ਤੇ ਮੌਤ ਦੇ ਮਾਮਲਿਆਂ 'ਚ 23 ਫੀਸਦੀ ਦੀ ਕਮੀ ਦਰਜ ਕੀਤੀ ਗਈ ਸੀ। ਡਬਲਯੂ.ਐੱਚ.ਓ. ਮੁਤਾਬਕ, ਪਿਛਲੇ ਹਫ਼ਤੇ ਕੋਰੋਨਾ ਮਰੀਜ਼ਾਂ ਦੀ ਮੌਤ ਦੇ ਮਾਮਲਿਆਂ 'ਚ ਵਾਧੇ ਦੇ ਕਾਰਨ ਚਿਲੀ ਅਤੇ ਅਮਰੀਕਾ 'ਚ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਦਰਜ ਕਰਨ ਦੀ ਪ੍ਰਕਿਰਿਆ 'ਚ ਬਦਲਾਅ ਹੋਣਾ ਰਿਹਾ। ਇਸ ਤੋਂ ਇਲਾਵਾ, ਭਾਰਤ ਦੇ ਮਹਾਰਾਸ਼ਟਰ 'ਚ 4,000 ਤੋਂ ਜ਼ਿਆਦਾ ਮੌਤ ਦੇ ਮਾਮਲਿਆਂ ਨੂੰ ਜੋੜੇ ਜਾਣ ਨਾਲ ਵੀ ਮ੍ਰਿਤਕ ਗ੍ਰਿਣਤੀ 'ਚ ਵਾਧਾ ਦਰਜ ਕੀਤਾ ਗਿਆ ਕਿਉਂਕਿ ਪਹਿਲੇ ਇਸ ਗਿਣਤੀ ਨੂੰ ਕੋਰੋਨਾ ਮੌਤ ਦੀ ਸ਼੍ਰੇਣੀ 'ਚ ਨਹੀਂ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਹਾਂਗਕਾਂਗ ਦੀ ਅਦਾਲਤ ਤੋਂ ਬ੍ਰਿਟੇਨ ਦੇ ਜੱਜਾਂ ਨੇ ਦਿੱਤਾ ਅਸਤੀਫ਼ਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕ੍ਰੇਨ : UN
NEXT STORY