ਵਾਸ਼ਿੰਗਟਨ, (ਨੀਟਾ ਮਾਛੀਕੇ)- ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਰੋਜ਼ਾਨਾ ਹੋਏ ਵਾਧੇ ਨੇ ਅਮਰੀਕਾ ਦੇ 6 ਸੂਬਿਆਂ ਅਤੇ ਦੁਨੀਆ ਭਰ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਐੱਨ. ਬੀ. ਸੀ. ਨਿਊਜ਼ ਅਨੁਸਾਰ, ਮਿਜ਼ੌਰੀ, ਮੋਨਟਾਨਾ, ਨਾਰਥ ਡਕੋਟਾ, ਓਹੀਓ, ਓਕਲਾਹੋਮਾ ਅਤੇ ਵੈਸਟ ਵਰਜੀਨੀਆ ਦੇ ਸਾਰੇ ਮਾਮਲਿਆਂ ਵਿਚ ਸ਼ੁੱਕਰਵਾਰ ਨੂੰ ਰਿਕਾਰਡ ਇਕ ਦਿਨ ਦਾ ਵਾਧਾ ਦਰਜ ਕੀਤਾ ਗਿਆ।
ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਨੂੰ 3,50,766 ਨਵੇਂ ਸੰਕਰਮਣ ਦੀ ਖ਼ਬਰ ਮਿਲੀ ਹੈ, ਜੋ ਪਿਛਲੇ ਹਫ਼ਤੇ ਦੇ ਸ਼ੁਰੂ ਵਿਚ ਰਿਕਾਰਡ 12,000 ਦੇ ਕਰੀਬ ਸੀ। ਨਵੇਂ ਮਾਮਲਿਆਂ ਵਿਚ ਇਕੱਲੇ ਯੂਰਪ ਤੋਂ 1,09,000 ਤੋਂ ਵੱਧ ਸ਼ਾਮਲ ਹਨ।
ਅਮਰੀਕਾ ਵਿਚ, ਓਹੀਓ ਦੇ ਰਾਜਪਾਲ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਾਮਲਿਆਂ ਦੇ ਵਧਣ ਦਾ ਕੋਈ ਇਕੋ ਕਾਰਨ ਨਹੀਂ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਵਾਇਰਸ ਵਿਰੁੱਧ ਲੋੜੀਂਦੀਆਂ ਸਾਵਧਾਨੀਆਂ ਨਹੀਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੋਕੀਂ ਮਾਸਕ ਪਹਿਨਣ ਤੋਂ ਅੱਕ ਚੁੱਕੇ ਨੇ, ਸਮਾਜਕ ਦੂਰੀ ਕਰਕੇ ਅਸੀਂ ਇਕੱਲਤਾ ਦੇ ਸ਼ਿਕਾਰ ਹਾਂ ਪਰ ਜਿੰਨਾ ਚਿਰ ਟੀਕੇ ਨਹੀਂ ਆਉਂਦੇ ਸਾਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਸਭ ਝੱਲਣਾ ਹੋਵੇਗਾ ।
ਆਸਟ੍ਰੇਲੀਆ : ਸਿੱਖ ਭਾਈਚਾਰੇ ਨੇ ਲੋਕ ਭਲਾਈ ਲਈ 14,000 ਡਾਲਰ ਦਾ ਕੀਤਾ ਦਾਨ
NEXT STORY