ਹਾਂਗਕਾਂਗ - ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਹੋ ਰਹੇ ਜ਼ਿਆਦਾ ਵਾਧੇ ਨੂੰ ਲੈ ਕੇ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਚਿਤਾਵਨੀ ਦਿੱਤੀ ਹੈ ਕਿ ਸ਼ਹਿਰ ਦਾ ਹਸਪਤਾਲ ਸਿਸਟਮ ਹਿੱਲ ਸਕਦਾ ਹੈ। ਉਨ੍ਹਾਂ ਨੇ ਲੋਕਾਂ ਤੋਂ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸ਼ਹਿਰ ਵਿਚ ਵੱਡੇ ਪੈਮਾਨੇ 'ਤੇ ਕੋਰੋਨਾਵਾਇਰਸ ਫੈਲਣ ਵਾਲਾ ਹੈ, ਜਿਸ ਕਾਰਨ ਹਸਪਤਾਲਾਂ ਵਿਚ ਥਾਂ ਨਹੀਂ ਬਚੇਗੀ ਅਤੇ ਇਸ ਨਾਲ ਜਾਨਾਂ ਦਾਅ 'ਤੇ ਲੱਗਣੀਆਂ। ਇਸ ਵਿਚਾਲੇ ਹਾਂਗਕਾਂਗ ਵਿਚ ਬੁੱਧਵਾਰ ਤੋਂ ਕਈ ਨਵੀਆਂ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਗਈਆਂ ਹਨ।
ਹਾਂਗਕਾਂਗ ਵਿਚ ਇਕ ਮਹੀਨੇ ਵੀ ਨਹੀਂ ਹੋਇਆ ਹੈ ਜਦ ਹਰ ਰੋਜ਼ 10 ਤੋਂ ਵੀ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਸਨ ਪਰ ਹੁਣ ਹਰ ਰੋਜ਼ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾਵਾਇਰਸ ਜਦੋਂ ਸ਼ੁਰੂ ਹੋਇਆ ਸੀ ਤਾਂ ਚੀਨ ਤੋਂ ਲੋਕਾਂ ਦਾ ਹਾਂਗਕਾਂਗ ਵਿਚ ਆਉਣਾ-ਜਾਣਾ ਘੱਟ ਕਰ ਦਿੱਤਾ ਗਿਆ ਸੀ, ਟ੍ਰੈਕ ਐਂਡ ਟ੍ਰੇਸ ਦਾ ਤਰੀਕਾ ਅਪਣਾਇਆ ਗਿਆ ਸੀ ਅਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਸੀ। ਇਹੀ ਕਾਰਨ ਹਾ ਕੈ ਇਸ ਸਾਲ ਦੀ ਸ਼ੁਰੂਆਤ ਵਿਚ ਹਾਂਗਕਾਂਗ ਵਿਚ ਹਫਤਿਆਂ ਤੱਕ ਇਕ ਵੀ ਮਾਮਲੇ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਜ਼ਿੰਦਗੀ ਆਮ ਹੋਣ ਲੱਗੀ ਤਾਂ ਮਾਮਲੇ ਵੱਧਣੇ ਸ਼ੁਰੂ ਹੋਏ। ਉਥੇ ਹੀ ਹੁਣ ਤੱਕ ਹਾਂਗਕਾਂਗ ਵਿਚ ਕੋਰੋਨਾ ਦੇ 3,003 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 24 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,591 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।
ਟਵਿੱਟਰ ਨੇ ਡੋਨਾਲਡ ਟਰੰਪ ਦੇ ਪੁੱਤਰ 'ਤੇ ਲਾਈ 12 ਘੰਟੇ ਦੀ ਪਾਬੰਦੀ
NEXT STORY