ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨੇ ਗਲਾਸਗੋ ਦੇ ਡਾਕ ਵਿਭਾਗ ਦੇ ਮੁਲਾਜ਼ਮਾਂ 'ਤੇ ਆਪਣਾ ਪ੍ਰਕੋਪ ਢਾਹਿਆ ਹੈ। ਇਸ ਜਾਨਲੇਵਾ ਵਾਇਰਸ ਦੀ ਵੱਧ ਰਹੀ ਲਾਗ ਦੇ ਚੱਲਦਿਆਂ ਗਲਾਸਗੋ ਸਥਿਤ ਰਾਇਲ ਮੇਲ ਦੇ ਦਫ਼ਤਰ ਵਿਚ 1000 ਸਟਾਫ਼ ਮੈਂਬਰਾਂ ਵਿੱਚੋਂ 38 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।ਸ਼ਹਿਰ ਸਪਰਿੰਗਬਰਨ 'ਚ ਸੇਂਟ ਰੋਲੌਕਸ ਬਿਜ਼ਨਸ ਐਂਡ ਰਿਟੇਲ ਪਾਰਕ ਵਿਖੇ ਗਲਾਸਗੋ
ਮੇਲ ਸੈਂਟਰ ਵਿਚ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦਫ਼ਤਰ ਦੇ ਪ੍ਰਬੰਧਕਾਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਸਟਾਫ਼ ਦੇ ਵਾਇਰਸ ਪੀੜਤ ਹੋਣ ਦੇ ਬਾਅਦ ਦਫ਼ਤਰ ਵਿਚ ਸੁਰੱਖਿਆ ਦੇ ਮੱਦੇਨਜ਼ਰ ਟੱਚ ਪੁਆਇੰਟਾਂ ਅਤੇ ਆਵਾਜਾਈ ਦੇ ਖੇਤਰਾਂ ਦੀ ਸਫ਼ਾਈ ਦਾ ਪ੍ਰਬੰਧ ਕੀਤਾ ਗਿਆ ਹੈ।
ਦੱਸ ਦਈਏ ਕਿ ਯੂ. ਕੇ. ਵਿਚ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ ਤੇ ਇੱਥੇ ਇਕ ਨਵੇਂ ਤਰ੍ਹਾਂ ਦਾ ਵਾਇਰਸ ਮਿਲਿਆ ਹੈ, ਜੋ ਕੋਰੋਨਾ ਨਾਲੋਂ 70 ਫ਼ੀਸਦੀ ਵਧੇਰੇ ਖ਼ਤਰਨਾਕ ਹੈ। ਇਸ ਲਈ ਬਹੁਤ ਸਾਰੇ ਦੇਸ਼ਾਂ ਨੇ ਯੂ. ਕੇ. ਹਵਾਈ ਸਫ਼ਰ 'ਤੇ ਅਸਥਾਈ ਰੋਕ ਲਾਈ ਹੈ।
ਡੀ. ਐੱਚ. ਐੱਲ. ਨੇ ਲਾਈ ਸੜਕ ਰਾਹੀਂ ਯੂ. ਕੇ. ਜਾਣ ਵਾਲੇ ਪਾਰਸਲਾਂ 'ਤੇ ਪਾਬੰਦੀ
NEXT STORY