ਮਾਸਕੋ-ਰੂਸ 'ਚ ਕੋਵਿਡ-19 ਨਾਲ ਬੁੱਧਵਾਰ ਨੂੰ ਇਕ ਦਿਨ 'ਚ ਸਭ ਤੋਂ ਜ਼ਿਆਦਾ 984 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬੁੱਧਵਾਰ ਨੂੰ ਦੇਸ਼ 'ਚ ਕੋਰੋਨਾ ਵਾਇਸ ਇਨਫੈਕਸ਼ਨ ਦੇ 28,717 ਨਵੇਂ ਮਾਮਲੇ ਸਾਹਮਣੇ ਆਏ। ਸਰਕਾਰੀ ਕੋਰੋਨਾ ਵਾਇਰਸ ਕਾਰਜਬਲ ਨੇ ਇਹ ਜਾਣਕਾਰੀ ਦਿੱਤੀ। ਦੇਸ਼ 'ਚ ਬੀਤੇ ਕੁਝ ਹਫ਼ਤਿਆਂ ਨਾਲ ਮੌਤ ਅਤੇ ਇਨਫੈਕਸ਼ਨ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਸੂ ਚੀ ਨੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਦੋਸ਼ ਤੋਂ ਕੀਤਾ ਇਨਕਾਰ
ਰੂਸ 'ਚ ਟੀਕਾਕਰਨ ਦੀ ਗਤੀ ਹੌਲੀ ਹੈ ਅਤੇ ਅਧਿਕਾਰੀ ਪਾਬੰਦੀਆਂ ਨੂੰ ਸਖਤ ਕਰਨ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਟੀਕਾਕਰਨ ਦੀ ਦਰ ਹੌਲੀ ਹੋਣ ਨੂੰ ਮੌਤ ਅਤੇ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤਿਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚਾਰ ਕਰੋੜ 30 ਲੱਖ ਲੋਕਾਂ ਜਾਂ ਦੇਸ਼ ਦੀ 30 ਫੀਸਦੀ ਆਬਾਦੀ ਦਾ ਪੂਰੀ ਤਰ੍ਹਾਂ ਨਾਲ ਟੀਕਾਕਰਨ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਉਪਲੱਬਧ ਕਰਵਾਏਗਾ ਅਮਰੀਕਾ : ਤਾਲਿਬਾਨ
ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਟੀਕਾਕਰਨ ਨੂੰ ਗਤੀ 'ਤੇ ਜ਼ੋਰ ਦਿੱਤਾ ਹੈ ਪਰ ਉਨ੍ਹਾਂ ਨੇ ਪ੍ਰਸ਼ਾਸਨਿਕ ਦਬਾਅ ਬਣਾ ਕੇ ਲੋਕਾਂ ਨੂੰ ਟੀਕਾ ਲਵਾਉਣ 'ਤੇ ਮਜ਼ਬੂਰ ਕਰਨ ਨੂੰ ਲੈ ਕੇ ਅਪੀਲ ਕੀਤੀ। ਕੋਰੋਨਾ ਵਾਇਰਸ ਕਾਰਜਬਲ ਮੁਤਾਬਕ ਰੂਸ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 78 ਲੱਖ ਲੋਕ ਇਨਫੈਕਟਿਡ ਪਾਏ ਜਾ ਚੁੱਕੇ ਹਨ ਜਿਨ੍ਹਾਂ 'ਚ 219,329 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਅਮਰੀਕਾ: ਸਾਊਥਵੈਸਟ ਏਅਰਲਾਈਨਜ਼ ਨੇ 1,000 ਤੋਂ ਵੱਧ ਉਡਾਣਾਂ ਕੀਤੀਆਂ ਰੱਦ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿੰਗਾਪੁਰ: ਹਾਦਸੇ 'ਚ ਜ਼ਖਮੀ ਹੋਏ ਭਾਰਤੀ ਨਾਗਰਿਕ ਦੀ ਹਸਪਤਾਲ 'ਚ ਮੌਤ
NEXT STORY