ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਡਿਫੈਂਸ ਸੈਕਟਰੀ ਲੋਇਡ ਅਸਟਿਨ ਨੇ ਸੋਮਵਾਰ ਨੂੰ ਇਕ ਮੀਮੋ ਜਾਰੀ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸਤੰਬਰ ਦੇ ਅੱਧ ਤੱਕ ਫੌਜ ਲਈ ਕੋਵਿਡ-19 ਦੇ ਟੀਕੇ ਲਾਜ਼ਮੀ ਬਣਾਉਣ ਦੀ ਮਨਜ਼ੂਰੀ ਦੇਣ ਲਈ ਕਹਿਣਗੇ। ਅਸਟਿਨ ਅਨੁਸਾਰ ਉਹ ਸਤੰਬਰ ਦੇ ਅੱਧ ਤੱਕ ਜਾਂ ਐੱਫ. ਡੀ. ਏ ਦੁਆਰਾ ਕੋਰੋਨਾ ਵੈਕਸੀਨ ਨੂੰ ਪੂਰੀ ਪ੍ਰਵਾਨਗੀ ਦੇ ਬਾਅਦ ਟੀਕਾ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਕਰਨਗੇ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦਾ ਸਤੰਬਰ 'ਚ ਹੋਵੇਗਾ ਆਸਟਰੇਲੀਆਈ ਦੌਰਾ
ਐੱਫ. ਡੀ. ਏ ਦੁਆਰਾ ਫਿਲਹਾਲ ਕੋਵਿਡ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੇ ਅਧਿਕਾਰ ਦਿੱਤੇ ਗਏ ਹਨ, ਜਿਸ ਤਹਿਤ ਫੌਜ ਵਿੱਚ ਕੋਰੋਨਾ ਟੀਕੇ ਸਵੈਇੱਛੁਕ ਹਨ ਤੇ ਰਾਸ਼ਟਰਪਤੀ ਕੋਲ ਕਰਮਚਾਰੀਆਂ ਲਈ ਟੀਕੇ ਦੀ ਜ਼ਰੂਰਤ ਬਣਾਉਣ ਦਾ ਅਧਿਕਾਰ ਹੈ। ਅਸਟਿਨ ਦੀ ਇਸ ਘੋਸ਼ਣਾ ਦੇ ਬਾਅਦ ਰਾਸ਼ਟਰਪਤੀ ਬਾਈਡੇਨ ਨੇ ਆਸਟਿਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਬਾਈਡੇਨ ਅਨੁਸਾਰ ਫੌਜੀ ਔਰਤਾਂ ਅਤੇ ਪੁਰਸ਼ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਲੜਾਈ 'ਚ ਅਗਵਾਈ ਦੀ ਸਹਾਇਤਾ ਕਰਨਾ ਜਾਰੀ ਰੱਖਣਗੇ। ਪੈਂਟਾਗਨ ਦੇ ਅਨੁਸਾਰ, ਸੋਮਵਾਰ ਤੱਕ ਘੱਟੋ ਘੱਟ 74% ਐਕਟਿਵ ਡਿਊਟੀ ਕਰਮਚਾਰੀਆਂ ਨੂੰ ਟੀਕੇ ਦੀ ਇਕ ਖੁਰਾਕ ਅਤੇ 65% ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਛੱਡਣ ਤੋਂ ਬਾਅਦ ਇਸ ਕਲੱਬ 'ਚ ਸ਼ਾਮਲ ਹੋਣਗੇ ਮੇਸੀ, ਮਿਲਣਗੇ ਇੰਨੇ ਅਰਬ ਰੁਪਏ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿਸਤਾਨੀ ਕ੍ਰਿਕਟਰਾਂ ਨੇ PCB ਦੇ ਵਿਰੁੱਧ ਕੀਤਾ ਵਿਰੋਧ ਪ੍ਰਦਰਸ਼ਨ
NEXT STORY