ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਮੈਂਬਰਾਂ ਨੇ ਸਤੰਬਰ-ਅਕਤੂਬਰ 'ਚ ਹੋਣ ਵਾਲੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਟ੍ਰੇਨਿੰਗ ਕੈਂਪ ਦੇ ਲਈ ਬੈਂਗਲੁਰੂ ਵਿਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। ਇਸ ਪੂਰੇ ਦੌਰੇ ਦੇ ਲਈ ਟੀਮਾਂ ਦਾ ਐਲਾਨ ਅਜੇ ਨਹੀਂ ਹੋਇਆ ਹੈ ਪਰ ਲਗਭਗ 30 ਕ੍ਰਿਕਟਰਾਂ ਨੂੰ ਮੰਗਲਵਾਰ ਸ਼ਾਮ ਤੱਕ ਬੈਂਗਲੁਰੂ ਪਹੁੰਚਣ ਲਈ ਕਿਹਾ ਗਿਆ ਹੈ। ਖਿਡਾਰੀ 6 ਦਿਨ ਦੇ ਇਕਾਂਤਵਾਸ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਕਰਨਗੇ।
ਹੁਣ ਇੰਗਲੈਂਡ 'ਚ 'ਦਿ ਹੰਡ੍ਰੇਡ' ਟੂਰਨਾਮੈਂਟ ਵਿਚ ਖੇਡ ਰਹੀ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਜੇਮਿਮਾ, ਦੀਪਤੀ ਸ਼ਰਮਾ ਅਤੇ ਸ਼ੈਫਾਲੀ ਵਰਮਾ ਨੂੰ 22 ਅਗਸਤ ਤੱਕ ਬੈਂਗਲੁਰੂ 'ਚ ਰਾਸ਼ਟਰੀ ਟੀਮ ਨਾਲ ਜੁੜਨ ਨੂੰ ਕਿਹਾ ਗਿਆ ਹੈ ਕਿਉਂਕਿ ਇਸ ਮਹੀਨੇ ਦੇ ਆਖਰ 'ਚ ਟੀਮ ਦੇ ਆਸਟਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਵੀ 6 ਦਿਨ ਦੇ ਇਕਾਂਤਵਾਸ 'ਚੋਂ ਲੰਘਣਾ ਹੋਵੇਗਾ। ਹੰਡ੍ਰੇਡ ਟੂਰਨਾਮੈਂਟ 21 ਅਗਸਤ ਤੱਕ ਚੱਲੇਗਾ।
ਆਸਟਰੇਲੀਆ ਪਹੁੰਚਣ 'ਤੇ ਖਿਡਾਰੀਆਂ ਨੂੰ 14 ਦਿਨ ਦੇ ਇਕਾਂਤਵਾਸ ਤੋਂ ਗੁਜ਼ਰਨਾ ਹੋਵੇਗਾ, ਜਿਸ ਤੋਂ ਬਾਅਦ ਸਿਡਨੀ ਵਿਚ ਮੇਜ਼ਬਾਨ ਆਸਟਰੇਲੀਆ ਅਤੇ ਭਾਰਤ ਦੇ ਵਿਚਾਲੇ ਪਹਿਲਾ ਵਨ ਡੇ ਅੰਤਰਰਾਸ਼ਟਰੀ ਮੁਕਾਬਲਾ ਹੋਵੇਗਾ। ਇਸ ਦੌਰੇ 'ਤੇ ਭਾਰਤ ਤਿੰਨ ਵਨ ਡੇ ਅੰਤਰਰਾਸ਼ਟਰੀ, ਇਕ ਦਿਨ-ਰਾਤ ਟੈਸਟ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੁਕਾਬਲੇ ਖੇਡੇ ਜਾਣਗੇ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਸਟਰੇਲੀਆ 'ਚ ਪਹਿਲੇ ਹਫਤੇ ਸਖਤ ਇਕਾਂਤਵਾਸ ਤੋਂ ਲੰਘਣਾ ਹੋਵੇਗਾ। ਇਸ ਤੋਂ ਬਾਅਦ ਟੀਮ ਨੂੰ ਅਗਲੇ ਸੱਤ ਦਿਨ ਟ੍ਰੇਨਿੰਗ ਦੀ ਸਿਖਲਾਈ ਮਿਲਣ ਦੀ ਸੰਭਾਵਨਾ ਹੈ, ਜਿਸ ਦੇ ਨਾਲ ਉਨ੍ਹਾਂ ਦਾ ਇਕਾਂਤਵਾਸ ਪੂਰਾ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਹਾਕੀ ਟੀਮ ਲਈ ਕੋਈ ਸੂਬਾ ਨਹੀਂ ਆਇਆ ਅੱਗੇ : ਜਗਰੂਪ ਸਿੰਘ
NEXT STORY