ਜਕਾਰਤਾ (ਬਿਊਰੋ): ਦੁਨੀਆ ਭਰ ਵਿਚ ਫੈਲੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਕਈ ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਫਿਰ ਵੀ ਕੁਝ ਲੋਕ ਦੂਜਿਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਤੋਂ ਨਹੀਂ ਝਿਜਕਦੇ। ਅਜਿਹਾ ਹੀ ਇਕ ਮਾਮਲਾ ਇੰਡੋਨੇਸ਼ੀਆ ਦਾ ਸਾਹਮਣੇ ਆਇਆ ਹੈ। ਇੰਡੋਨੇਸ਼ੀਆ ਵਿਚ ਜਦੋਂ ਇਕ ਕੋਰੋਨਾ ਪੀੜਤ ਵਿਅਕਤੀ ਨੂੰ ਸ਼ਹਿਰ ਛੱਡਣ ਤੋਂ ਮਨਾ ਕੀਤਾ ਗਿਆ ਤਾਂ ਉਸ ਨੇ ਬਾਹਰ ਨਿਕਲਣ ਲਈ ਇਕ ਵੱਖਰਾ ਹੀ ਢੰਗ ਵਰਤਿਆ। ਇਸ ਸ਼ਖਸ ਨੇ ਆਪਣੀ ਪਤਨੀ ਦਾ ਰੂਪ ਧਾਰ ਕੇ ਹਵਾਈ ਯਾਤਰਾ ਕੀਤੀ। ਅਜਿਹਾ ਕਰਨ ਲਈ ਉਸ ਨੇ ਆਪਣੀ ਪਤਨੀ ਦੇ ਨਾਮ ਤੋਂ ਘਰੇਲੂ ਉਡਾਣ ਦੀ ਟਿਕਟ ਖਰੀਦੀ। ਫਿਰ ਉਸ ਦਾ ਬੁਰਕਾ ਪਹਿਨ ਕੇ ਉਸ ਦੇ ਪਛਾਣ ਪੱਤਰ, ਹੋਰ ਦਸਤਾਵੇਜ਼ ਅਤੇ ਉਸ ਦੀ ਕੋਰੋਨਾ ਨੈਗੇਟਿਵ ਰਿਪੋਰਟ ਲੈ ਕੇ ਹਵਾਈ ਅੱਡੇ ਪਹੁੰਚ ਗਿਆ। ਇੱਥੇ ਵੀ ਕੋਈ ਉਸ ਨੂੰ ਪਛਾਣ ਨਹੀਂ ਸਕਿਆ ਪਰ ਜਹਾਜ਼ ਵਿਚ ਉਸ ਦੀ ਗਲਤੀ ਕਾਰਨ ਸਾਰਾ ਭੇਦ ਖੁੱਲ੍ਹ ਗਿਆ।
ਕੋਰੋਨਾ ਪੀੜਤ ਇਸ ਸ਼ਖਸ ਨੇ ਆਪਣੇ ਘਰ ਪਹੁੰਚਣ ਦੀ ਜਲਦਬਾਜ਼ੀ ਵਿਚ ਸੈਂਕੜੇ ਲੋਕਾਂ ਨੂੰ ਮੁਸੀਬਤ ਵਿਚ ਪਾ ਦਿੱਤਾ। ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਵੀ ਇਸ ਸ਼ਖਸ ਨੇ ਧੋਖੇ ਨਾਲ ਹਵਾਈ ਯਾਤਰਾ ਕੀਤੀ। ਅਸਲ ਵਿਚ ਇਹ ਸ਼ਖਸ ਬੁਰਕਾ ਪਹਿਨ ਕੇ ਹਵਾਈ ਅੱਡੇ ਪਹੁੰਚਿਆ ਤਾਂ ਜੋ ਉਸ ਨੂੰ ਕੋਈ ਪਛਾਣ ਨਾ ਸਕੇ। ਅਜਿਹਾ ਕਰਨ ਵਿਚ ਉਹ ਸਫਲ ਵੀ ਰਿਹਾ ਪਰ ਆਖਰੀ ਸਮੇਂ ਹੋਈ ਇਕ ਗਲਤੀ ਨਾਲ ਉਸ ਦਾ ਝੂਠ ਦੇ ਪਰਦਾਫਾਸ਼ ਹੋ ਗਿਆ। ਰਿਪੋਰਟ ਮੁਤਾਬਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਇਸ ਸ਼ਖਸ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰ ਕੇ ਹਵਾਈ ਯਾਤਰਾ ਕੀਤੀ ਅਤੇ ਸੈਂਕੜੇ ਲੋਕਾਂ ਨੂੰ ਖਤਰੇ ਵਿਚ ਪਾਇਆ।
ਪੜ੍ਹੋ ਇਹ ਅਹਿਮ ਖਬਰ -UAE 'ਚ ਪਾਰਾ 50 ਡਿਗਰੀ ਦੇ ਪਾਰ, ਰਾਹਤ ਲਈ ਡਰੋਨ ਨਾਲ ਲਿਆਂਦਾ ਗਿਆ 'ਨਕਲੀ ਮੀਂਹ' (ਵੀਡੀਓ)
ਸ਼ਖਸ ਨੇ ਆਪਣੇ ਗ੍ਰਹਿ ਨਗਰ ਜਾਣਾ ਸੀ ਪਰ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਇਹ ਸੰਭਵ ਨਹੀਂ ਸੀ ਪਰ ਉਸ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਸੀ ਇਸ ਲਈ ਉਸ ਨੇ ਦੂਜਿਆਂ ਨੂੰ ਚਕਮਾ ਦੇਣ ਲਈ ਬੁਰਕਾ ਪਹਿਨਿਆ ਅਤੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਹਵਾਈ ਅੱਡੇ ਪਹੁੰਚ ਗਿਆ। ਦੋਸ਼ੀ ਜਕਾਰਤਾ ਹਵਾਈ ਅੱਡੇ 'ਤੇ ਸਿਕਓਰਿਟੀ ਅਤੇ ਸਿਹਤ ਅਫਸਰਾਂ ਨੂੰ ਚਕਮਾ ਦੇ ਕੇ ਜਹਾਜ਼ ਵਿਚ ਸਵਾਰ ਵੀ ਹੋ ਗਿਆ। ਜਹਾਜ਼ ਦੇ ਉਡਾਣ ਭਰਨ ਦੇ ਬਾਅਦ ਸ਼ਖਸ ਦੀ ਇਕ ਗਲਤੀ ਨੇ ਉਸ ਦਾ ਰਹੱਸ ਖੋਲ੍ਹ ਦਿੱਤਾ। ਅਸਲ ਵਿਚ ਸਫਰ ਦੌਰਾਨ ਦੋਸ਼ੀ ਟਾਇਲਟ ਗਿਆ ਅਤੇ ਆਪਣੇ ਕੱਪੜੇ ਬਦਲ ਲਏ। ਉਸ ਨੇ ਬੁਰਕਾ ਉਤਾਰ ਕੇ ਸਧਾਰਨ ਕੱਪੜੇ ਪਾ ਲਏ ਸਨ। ਇਕ ਫਲਾਈਟ ਅਟੇਂਡੇਂਟ ਨੇ ਜਦੋਂ ਇਹ ਸਭ ਦੇਖਿਆ ਤਾਂ ਉਸ ਨੂੰ ਸ਼ੱਕ ਹੋਇਆ ਉਸ ਨੇ ਤੁਰੰਤ ਇਸ ਦੀ ਸੂਚਨਾ ਪਾਇਲਟ ਨੂੰ ਦਿੱਤੀ।
ਪੜ੍ਹੋ ਇਹ ਅਹਿਮ ਖਬਰ - ਚੀਨ ਦੇ ਗਲੇਸ਼ੀਅਰ 'ਚ ਮਿਲੇ 28 ਨਵੇਂ 'ਵਾਇਰਸ', ਵਿਗਿਆਨੀ ਵੀ ਹੋਏ ਹੈਰਾਨ
ਫਿਰ ਪਾਇਲਟ ਨੇ ਟਰਨੇਟ ਏਅਰਪੋਰਟ ਅਥਾਰਿਟੀ ਨੂੰ ਸੂਚਿਤ ਕੀਤਾ। ਜਿਵੇਂ ਹੀ ਜਹਾਜ਼ ਟਰਨੇਟ ਪਹੁੰਚਿਆ ਸੁਰੱਖਿਆ ਅਤੇ ਸਿਹਤ ਅਧਿਕਾਰੀਆਂ ਦੀ ਟੀਮ ਨੇ ਦੋਸ਼ੀ ਨੂੰ ਫੜ ਲਿਆ। ਹਵਾਈ ਅੱਡੇ 'ਤੇ ਹੀ ਉਸ ਦਾ ਦੁਬਾਰਾ ਕੋਰੋਨਾ ਟੈਸਟ ਕੀਤਾ ਗਿਆ ਜਿਸ ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਫਿਲਹਾਲ ਦੋਸ਼ੀ ਨੂੰ ਉਸ ਦੇ ਘਰ ਵਿਚ ਕੁਆਰੰਟੀਨ ਕੀਤਾ ਗਿਆ ਹੈ। ਗੌਰਤਲਬ ਹੈ ਕਿ ਇੰਡੋਨੇਸ਼ੀਆ ਵਿਚ ਵੀ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਚੀਨ ਤੇ ਉੱਤਰੀ ਕੋਰੀਆ ਨਾਲ ਨਜਿੱਠਣ ਲਈ ਤਿਆਰ ਹੋਏ ਜਾਪਾਨ, ਅਮਰੀਕਾ ਸਮੇਤ ਦੱਖਣੀ ਕੋਰੀਆ
NEXT STORY