ਬੁਏਨਸ ਆਇਰਸ- ਅਰਜਨਟੀਨਾ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ ਹੈ ਅਤੇ 1,845 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 2,657 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 1,00,166 ਹੋ ਗਈ ਹੈ।
ਕੋਰੋਨਾ ਪੀੜਤ ਲੋਕਾਂ ਵਿਚੋਂ 700 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਇੱਥੋਂ ਦੇ ਹਸਪਤਾਲਾਂ ਵਿੱਚ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ।
ਅਰਜਨਟੀਨਾ ਨੇ ਸਖਤੀ ਨਾਲ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ ਅਤੇ ਵਪਾਰਕ ਉਡਾਣਾਂ ਲਈ ਇੱਥੇ 1 ਸਤੰਬਰ ਤੱਕ ਪਾਬੰਦੀ ਰਹੇਗੀ।
ਦੱਖਣੀ ਅਫਰੀਕਾ 'ਚ ਲੱਗਾ ਕਰਫਿਊ, ਸ਼ਰਾਬ ਦੀ ਵਿਕਰੀ 'ਤੇ ਰਹੇਗੀ ਪਾਬੰਦੀ
NEXT STORY