ਵਾਸ਼ਿੰਗਟਨ– ‘ਥੈਂਕਸਗਿਵਿੰਗ’ ਦੀਆਂ ਛੁੱਟੀਆਂ ਮਨਾ ਕੇ ਘਰ ਮੁੜ ਰਹੇ ਅਮਰੀਕੀਆਂ ’ਤੇ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਨਵੀਆਂ ਤੇ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।
ਸਿਹਤ ਅਧਿਕਾਰੀਆਂ ਨੂੰ ਡਰ ਹੈ ਕਿ ਛੁੱਟੀਆਂ ਵਿਚ ਲੋਕਾਂ ਦੇ ਵੱਡੀ ਗਿਣਤੀ ’ਚ ਇਕੱਠੇ ਹੋਣ ਕਾਰਣ ਕੋਰੋਨਾ ਵਾਇਰਸ ਇਨਫੈਕਸ਼ਨ ਕਾਬੂ ਤੋਂ ਬਾਹਰ ਹੋ ਸਕਦਾ ਹੈ। ਲਾਸ ਏਂਜਲਸ ਕਾਊਂਟੀ ਨੇ ਆਪਣੇ ਇਕ ਕਰੋੜ ਨਾਗਰਿਕਾਂ ਨੂੰ ਘਰ ਵਿਚ ਰਹਿਣ ਦਾ ਹੁਕਮ ਜਾਰੀ ਕੀਤਾ ਹੈ ਅਤੇ ਸਿਲੀਕਾਨ ਵੈਲੀ ਦਰਮਿਆਨ ਸਥਿਤ ਸਾਂਤਾ ਕਲਾਰਾ ਕਾਊਂਟੀ ਨੇ ਪੇਸ਼ੇਵਰ ਖੇਡਾਂ, ਮਿਡਲ ਸਕੂਲਾਂ ਤੇ ਕਾਲਜਾਂ ਨੂੰ ਖੋਲ੍ਹਣ ’ਤੇ ਪਾਬੰਦੀ ਲਾ ਦਿੱਤੀ ਹੈ। ਕਾਊਂਟੀ ਤੋਂ ਬਾਹਰ 150 ਮੀਲ ਤੋਂ ਵੱਧ ਦੂਰੀ ਦੀ ਯਾਤਰਾ ਕਰਨ ਵਾਲਿਆਂ ਨੂੰ ਇਕਾਂਤਵਾਸ ਵਿਚ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਹਵਾਈ ਕਾਊਂਟੀ ਦੇ ਮੇਅਰ ਨੇ ਕਿਹਾ ਕਿ ਕੋਵਿਡ-19 ਤੋਂ ਪ੍ਰਭਾਵਿਤ ਨਾ ਹੋਣ ਦੀ ਰਿਪੋਰਟ ਤੋਂ ਬਿਨਾਂ ਪ੍ਰਸ਼ਾਂਤ ਪਾਰ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ ਅਤੇ ਜਿਹੜੇ ਲੋਕ ਰਿਪੋਰਟ ਲੈ ਕੇ ਆਉਣਗੇ, ਉਨ੍ਹਾਂ ਵਿਚੋਂ ਵੀ ਇੱਥੇ ਪਹੁੰਚਣ ’ਤੇ ਚੋਣਵੇਂ ਲੋਕਾਂ ਨੂੰ ਮੁੜ ਜਾਂਚ ਕਰਵਾਉਣ ਲਈ ਕਿਹਾ ਜਾ ਸਕਦਾ ਹੈ। ਨਿਊ ਜਰਸੀ ਵਿਚ ਨੌਜਵਾਨਾਂ ਦੀਆਂ ਸਾਰੀਆਂ ਖੇਡਾਂ ’ਤੇ ਪਾਬੰਦੀ ਲਾ ਦਿੱਤੀ ਗਈ
ਅਮਰੀਕੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਸਤਾਵਿਤ H-1B ਨਿਯਮਾਂ 'ਤੇ ਲਾਈ ਰੋਕ
NEXT STORY