ਬੀਜਿੰਗ— ਕੋਰੋਨਾ ਵਾਇਰਸ ਕਾਰਨ ਚੀਨ ਤੋਂ ਹੁਣ ਤਕ 17 ਦੇਸ਼ਾਂ ਨੇ ਆਪਣੇ 4,222 ਨਾਗਰਿਕਾਂ ਨੂੰ ਕੱਢ ਲਿਆ ਹੈ, ਚੀਨ ਤੋਂ ਸਭ ਤੋਂ ਜ਼ਿਆਦਾ ਜੇਕਰ ਕਿਸੇ ਦੇਸ਼ ਨੇ ਆਪਣੇ ਨਾਗਰਿਕ ਕੱਢੇ ਹਨ ਤਾਂ ਉਹ ਹੈ ਦੱਖਣੀ ਕੋਰੀਆ। ਦੱਖਣੀ ਕੋਰੀਆ ਨੇ ਚੀਨ ’ਚੋਂ ਆਪਣੇ 701 ਨਾਗਰਿਕਾਂ ਨੂੰ ਕੱਢਿਆ ਹੈ ਤੇ ਦੱਖਣੀ ਕੋਰੀਆ ’ਚ ਹੁਣ ਤਕ 24 ਲੋਕ ਵਾਇਰਸ ਦੀ ਲਪੇਟ ’ਚ ਹਨ।
ਇਸ ਮਗਰੋਂ ਸਭ ਤੋਂ ਜ਼ਿਆਦਾ ਭਾਰਤ ਨੇ ਆਪਣੇ 647 ਨਾਗਰਿਕਾਂ ਨੂੰ ਵਾਪਸ ਦੇਸ਼ ਲਿਆਂਦਾ ਹੈ। ਤੀਜੇ ਨੰਬਰ ’ਤੇ ਜਾਪਾਨ ਹੈ ਜਿਸ ਨੇ ਆਪਣੇ 565 ਨਾਗਰਿਕਾਂ ਨੂੰ ਬਾਹਰ ਕੱਢਿਆ ਹੈ। ਜਾਪਾਨ ’ਚ 89 ਲੋਕ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਅਮਰੀਕਾ ਨੇ ਆਪਣੇ 540 ਲੋਕਾਂ ਨੂੰ ਬਾਹਰ ਕੱਢਿਆ ਹੈ। ਉਸ ਦੇ 12 ਨਾਗਰਿਕ ਵਾਇਰਸ ਦੀ ਲਪੇਟ ’ਚ ਦੱਸੇ ਜਾ ਰਹੇ ਹਨ। ਫਰਾਂਸ ਨੇ ਆਪਣੇ 244 ਨਾਗਰਿਕਾਂ ਨੂੰ ਕੱਢਿਆ ਹੈ ਤੇ ਉਸ ਦੇ 6 ਲੋਕ ਵਾਇਰਸ ਦੀ ਲਪੇਟ ’ਚ ਹਨ। ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਨੇ ਆਪਣੇ 243-243 ਨਾਗਰਿਕਾਂ ਨੂੰ ਕੱਢਿਆ ਹੈ। ਇੰਡੋਨੇਸ਼ੀਆ ’ਚ ਕੋਈ ਕੋਰੋਨਾ ਦੀ ਲਪੇਟ ’ਚ ਨਹੀਂ ਆਇਆ ਪਰ ਆਸਟ੍ਰੇਲੀਆ ਦੇ 15 ਲੋਕ ਪੀੜਤ ਹਨ।
ਕੈਨੇਡਾ ਨੇ 196 ਲੋਕਾਂ ਨੂੰ ਚੀਨ ਤੋਂ ਬਾਹਰ ਕੱਢਿਆ ਹੈ, ਕੈਨੇਡਾ ’ਚ ਵੀ ਕੋਰੋਨਾ ਵਾਇਰਸ ਨਾਲ 5 ਲੋਕ ਪੀੜਤ ਹਨ। ਮਲੇਸ਼ੀਆ ਨੇ ਚੀਨ ’ਚੋਂ ਹੁਣ ਤਕ 141 ਲੋਕਾਂ ਨੂੰ ਬਾਹਰ ਕੱਢਿਆ ਹੈ। ਮਲੇਸ਼ੀਆ ’ਚ ਕੋਰੋਨਾ ਕਾਰਨ 12 ਲੋਕ ਪੀੜਤ ਹਨ। ਥਾਈਲੈਂਡ ਨੇ ਚੀਨ ’ਚ 138 ਨਾਗਰਿਕਾਂ ਨੂੰ ਬਾਹਰ ਕੱਢਿਆ ਹੈ, ਜਿਨ੍ਹਾਂ ’ਚੋਂ 32 ਲੋਕ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਜਰਮਨੀ ਨੇ ਚੀਨ ’ਚੋਂ ਆਪਣੇ 128 ਨਾਗਰਿਕਾਂ ਨੂੰ ਵਾਪਸ ਬੁਲਾਇਆ ਤੇ ਉਸ ਦੇ 13 ਨਾਗਰਿਕ ਇਸ ਦੀ ਲਪੇਟ ’ਚ ਹਨ। ਇਨ੍ਹਾਂ ਤੋਂ ਇਲਾਵਾ ਸਿੰਗਾਪੁਰ ਨੇ 98, ਨਿਊਜ਼ੀਲੈਂਡ ਨੇ 98 ਯੂ. ਕੇ. ਨੇ 83, ਰੂਸ ਨੇ 80, ਇਟਲੀ ਨੇ 56 ਅਤੇ ਸਪੇਨ ਨੇ ਆਪਣੇ 21 ਨਾਗਰਿਕਾਂ ਨੂੰ ਚੀਨ ’ਚੋਂ ਕੱਢ ਲਿਆ ਹੈ। ਇਸ ਵਾਇਰਸ ਨੂੰ ‘ਨੋਵਲ ਕੋਰੋਨਾਵਾਇਰਸ ਨਿਮੋਨੀਆ’ ਜਾਂ ਐੱਨ. ਸੀ. ਪੀ. ਨਾਲ ਜਾਣਿਆ ਜਾਵੇਗਾ।
ਪਾਪੁਆ ਨਿਊ ਗਿਨੀ 'ਚ ਲੱਗੇ 6.2 ਤੀਬਰਤਾ ਵਾਲੇ ਭੂਚਾਲ ਦੇ ਝਟਕੇ
NEXT STORY