ਰੋਮ (ਇੰਟ.) ਇਟਲੀ ਵਿਚ ਕੋਰੋਨਾਵਾਇਰਸ (ਕੋਵਿਡ-19) ਕਾਰਨ ਇਕ ਦਿਨ ਵਿਚ 349 ਲੋਕਾਂ ਦੀ ਮੌਤ ਦੀ ਖਬਰ ਹੈ ਇਹ ਅੰਕੜਾ ਬੀਤੇ ਕਲ ਤੋਂ ਥੋੜ੍ਹਾ ਘੱਟ ਹੈ ਪਰ ਫਿਲਹਾਲ ਕੋਰੋਨਾ ਵਾਇਰਸ ਦਾ ਕਹਿਰ ਬਾਦਸਤੂਰ ਜਾਰੀ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਉਥੇ ਪੂਰੀ ਦੁਨੀਆ ਵਿਚ 7074 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ। ਇਟਲੀ ਵਿਚ ਹੁਣ ਤੱਕ ਕੁਲ ਮੌਤਾਂ 2158 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਇਸ ਵਾਇਰਸ ਨਾਲ 27,980 ਲੋਕ ਇਨਫੈਕਟਿਡ ਹਨ।
ਇਟਲੀ ਵਿਚ ਪ੍ਰਸ਼ਾਸਨ ਨੇ ਲੋਕਾਂ ਦੇ ਯਾਤਰਾ ਕਰਨ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਲੋਕਾਂ ਦੇ ਪਾਰਕ ਵਿਚ ਘੁੰਮਣ 'ਤੇ ਵੀ ਰੋਕ ਲਾ ਦਿੱਤੀ ਸੀ। ਇਸ ਤੋਂ ਪਹਿਲਾਂ ਇਟਲੀ ਸਰਕਾਰ ਨੇ ਲੋਕਾਂ ਨੂੰ ਪਾਰਕ ਵਿਚ ਇਕ ਮੀਟਰ ਦੀ ਦੂਰੀ ਬਣਾ ਕੇ ਟਹਿਲਣ ਅਤੇ ਸਾਇਕਲ ਚਲਾਉਣ ਦੀ ਇਜ਼ਾਜਤ ਦਿੱਤੀ ਸੀ ਪਰ ਪ੍ਰਸ਼ਾਸਨ ਨੇ ਪਾਇਆ ਕਿ ਕਈ ਲੋਕ ਦੂਰੀ ਦੇ ਨਿਯਮ ਦਾ ਪਾਲਣ ਨਹੀਂ ਕਰ ਰਹੇ ਹਨ।
ਇਟਲੀ ਵਿਚ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ 'ਤੇ ਵੀ ਪਾਬੰਦੀ ਲੱਗੀ ਹੋਈ ਹੈ, ਜਦੋਂ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ। ਘਰਾਂ ਵਿਚ ਬੰਦ ਲੋਕ ਆਪਣੇ ਘਰਾਂ ਦੀਆਂ ਬਾਲਕੋਨੀਆਂ 'ਚ ਸੰਗੀਤ ਵਜਾ ਕੇ ਆਪਣਾ ਮਨੋਰੰਜਨ ਕਰ ਰਹੇ ਹਨ।
ਲੰਬੀਆਂ-ਪਤਲੀਆਂ ਕੁੜੀਆਂ ਨੂੰ ਹੁੰਦੀ ਹੈ ਗਰਭਧਾਰਨ ’ਚ ਪ੍ਰੇਸ਼ਾਨੀ
NEXT STORY