ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਦਾ ਨਾਂ ਬਦਲਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਜੋ ਕਿ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਸਦਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਮਜ਼ਦੂਰਾਂ ਦੇ ਰੋਸ ਪੱਤਰ ਲੈ ਕੇ ਵਿਧਾਨ ਸਭਾ ਪੁੱਜੇ, ਜਿਨ੍ਹਾਂ ਨੂੰ ਉਹ ਸਦਨ 'ਚ ਪੇਸ਼ ਕਰਨਗੇ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਨਵੇਂ ਸਾਲ ਤੋਂ ਪਹਿਲਾਂ ਵੱਡੀ ਰਾਹਤ! ਪੜ੍ਹੋ ਪੰਜਾਬ ਕੈਬਨਿਟ ਵਲੋਂ ਲਏ ਗਏ ਵੱਡੇ ਫ਼ੈਸਲੇ (ਵੀਡੀਓ)
ਉਨ੍ਹਾਂ ਤੋਂ ਇਲਾਵਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਸਿਰ 'ਤੇ ਮਜ਼ਦੂਰਾਂ ਦੇ ਰੋਸ ਪੱਤਰ ਲੈ ਕੇ ਵਿਧਾਨ ਸਭਾ ਪੁੱਜੇ ਹਨ। ਮੰਤਰੀ ਈ. ਟੀ. ਓ. ਦਾ ਕਹਿਣਾ ਹੈ ਕਿ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਅਤੇ ਮਜ਼ਦੂਰੀ ਖੋਹਣ ਦੀ ਚਿੰਤਾ 'ਚ ਉਨ੍ਹਾਂ ਦੇ ਪੱਖ 'ਚ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਦੇਖਣ ਲਈ ਮਨਰੇਗਾ ਮੁਲਾਜ਼ਮ ਵੀ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਲੇਡੀ ਡਰੱਗ ਅਫ਼ਸਰ ਨੇ ਚਮਕਾਇਆ ਪੂਰੇ ਦੇਸ਼ ਦਾ ਨਾਂ, ਕਾਇਮ ਕੀਤੀ ਵੱਡੀ ਮਿਸਾਲ
ਮਨਰੇਗਾ ਵਰਕਰਾਂ ਲਈ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਉਹ ਆਪਣੇ ਆਗੂਆਂ ਦੀ ਸਿੱਧੀ ਗੱਲਬਾਤ ਸੁਣਨ ਲਈ ਵਿਧਾਨ ਸਭਾ ਪੁੱਜਣਗੇ। ਮਨਰੇਗਾ ਮੁਲਾਜ਼ਮ ਕੇਂਦਰ ਦੇ ਵਿਰੋਧ ਅਤੇ ਮਨਰੇਗਾ ਮਜ਼ਦੂਰਾਂ ਦੇ ਪੱਖ 'ਤੇ ਆਗੂ ਕੀ ਗੱਲ ਰੱਖ ਰਹੇ ਹਨ, ਉਸ ਨੂੰ ਖ਼ੁਦ ਸੁਣਨਗੇ ਅਤੇ ਆਪਣੀਆਂ ਚਿੰਤਾਵਾਂ ਵੀ ਵਿਧਾਇਕਾਂ ਨਾਲ ਸਾਂਝੀਆਂ ਕਰਨਗੇ। ਉਹ ਸਦਨ ਦੇ ਬਾਹਰ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਬਨਿਟ ਮੰਤਰੀ ਸੌਂਦ ਵਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ, ਵਿਕਾਸ ਕਾਰਜ ਸਮੇਂ ਸਿਰ...
NEXT STORY