ਲੰਡਨ: ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਤੇਜ਼ ਅਤੇ ਲਗਾਤਾਰ ਬੁਖਾਰ, ਸੁੱਕੀ ਖੰਘ ਅਤੇ ਠੰਡ ਲੱਗਣ ਵਰਗੇ ਲੱਛਣ ਨਜ਼ਰ ਆਉਣ 'ਤੇ ਕੋਵਿਡ-19 ਨਾਲ ਪੀੜਤ ਹੋਣ ਦੀ ਸ਼ੱਕ ਹੋ ਸਕਦਾ ਹੈ, ਪਰ ਹੁਣ ਇਕ ਸ਼ੁਰੂਆਤੀ ਲੱਛਣ ਦੀ ਖਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਬ੍ਰਿਟੇਨ ਅਤੇ ਅਮਰੀਕਾ ਦੇ ਡਾਕਟਰਾਂ ਦੇ ਇਕ ਸਮੂਹ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਸੁੰਘਣ ਦੀ ਸ਼ਕਤੀ ਅਚਾਨਕ ਘੱਟ ਜਾਵੇ ਬਲਕਿ ਉਹ ਬਦਬੂ ਨੂੰ ਪਛਾਨਣ 'ਚ ਖੁਦ ਨੂੰ ਅਚਾਨਕ ਅਸਮਰੱਥ ਸਮਝੇ ਤਾਂ ਉਸ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਡਰ ਹੋ ਸਕਦਾ ਹੈ।
ਈ.ਐੱਨ.ਟੀ. ਯੂ.ਕੇ. ਦਾ ਦਾਅਵਾ
ਮੈਡੀਸਿਨਨੇਟ ਨਾਮਕ ਪੋਰਟਲ ਦੀ ਖਬਰ ਦੇ ਮੁਤਾਬਕ ਬ੍ਰਿਟੇਨ ਦੇ ਨੱਕ, ਕੰਨ, ਗਲੇ ਦੇ ਡਾਕਟਰਾਂ ਦੇ ਸਮੂਹ ਈ.ਐੱਨ.ਟੀ. ਯੂ.ਕੇ. ਨੇ ਦਾਅਵਾ ਕੀਤਾ ਹੈ ਕਿ ਸੁੰਘਣ ਦੀ ਸਮਰੱਥਾ ਨੂੰ ਮੈਡੀਕਲ ਸਾਈਸ 'ਚ ਐਨੋਸਮੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਪਹਿਲਾਂ ਇਹ ਕੁਝ ਹੋਰ ਵਾਇਰਸ ਇਨਫੈਕਸ਼ਨ ਦੇ ਬਾਅਦ ਦੇਖਿਆ ਜਾਂਦਾ ਰਿਹਾ ਹੈ।
ਸਾਧਾਰਣ ਰਿਹਾ ਹੈ ਇਹ ਲੱਛਣ
ਇਸ ਸਮੂਹ ਦੇ ਹਵਾਲੇ ਤੋਂ ਰਿਪੋਰਟ ਕਹਿੰਦੀ ਹੈ ਕਿ ਬਾਲਗਾਂ ਵਿਚੋਂ ਸੁੰਘਣ ਦੇ ਸੈਂਸ ਦਾ ਚਲਾ ਜਾਣਾ ਵਾਇਰਲ ਇਨਫੈਕਸ਼ਨ ਦੇ ਬਾਅਦ ਐਨੋਸਮੀਆ ਦੇ 40 ਫੀਸਦੀ ਮਾਮਲਿਆਂ 'ਚ ਦੇਖਿਆ ਜਾਂਦਾ ਰਿਹਾ ਹੈ।
ਕੋਵਿਡ-19 ਦੇ ਮਾਮਲਿਆਂ 'ਚ ਨਜ਼ਰ ਆਇਆ ਇਹ ਲੱਛਣ
ਈ.ਐੱਨ.ਟੀ. ਯੂ.ਕੇ. ਸਮੂਹ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਜੋ ਮਾਮਲੇ ਚੀਨ, ਦੱਖਣੀ ਕੋਰੀਆ ਅਤੇ ਇਟਲੀ 'ਚ ਸਾਹਮਣੇ ਆਏ, ਉਨ੍ਹਾਂ 'ਚੋਂ ਕੁਝ 'ਚ ਸੁੰਘਣ ਸ਼ਕਤੀ ਕਮਜ਼ੋਰ ਹੋਣਾ ਸ਼ੁਰੂਆਤੀ ਲੱਛਣ ਦੇ ਤੌਰ 'ਤੇ ਦੇਖਿਆ ਗਿਆ। ਜਰਮਨੀ 'ਚ 3 'ਚੋਂ ਦੋ ਕੋਵਿਡ-19 ਮਾਮਲਿਆਂ 'ਚ ਐਨੋਸਮੀਆ ਦਾ ਲੱਛਣ ਦੇਖਿਆ ਗਿਆ।
ਇਸ ਤਰ੍ਹਾਂ ਮਿਲ ਸਕਦੀ ਹੈ ਮਦਦ
ਈ.ਐੱਨ.ਟੀ. ਵਿਗਿਆਨੀ ਮੰਨ ਰਹੇ ਹਨ ਕਿ ਇਸ ਲੱਛਣ ਦੇ ਪਤਾ ਚੱਲਣ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਮਾਮਲਿਆਂ 'ਚ ਮਦਦ ਮਿਲ ਸਕਦੀ ਹੈ ਜੋ ਸੈਲਫ ਕੁਆਰੰਟੀਨ 'ਚ ਹਨ, ਬਲਕਿ ਵੱਖ-ਵੱਖ ਹੋ ਗਏ। ਜੇਕਰ ਉਨ੍ਹਾਂ ਨੂੰ ਇਹ ਲੱਛਣ ਦਿਖਦਾ ਹੈ ਤਾਂ ਉਹ ਨੇੜਲੇ ਹਸਪਤਾਲ ਜਾਂ ਹੈਲਪਲਾਈਨ 'ਤੇ ਸੰਪਰਕ ਕਰ ਸਕਦੇ ਹੋ।
ਇਹ ਵੀ ਹਨ ਸ਼ੁਰੂਆਤੀ ਲੱਛਣ
ਅਨੋਸਮੀਆ ਤੋਂ ਇਲਾਵਾ ਇਸ ਤਰ੍ਹਾਂ ਦੇ ਹੋਰ ਵੀ ਸ਼ੁਰੂਆਤੀ ਲੱਛਣਾਂ ਬਾਰੇ 'ਚ ਇਸ ਪੋਰਟਲ ਦੀ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ। ਯੂ.ਐੱਸ. ਦੇ ਡਾਕਟਰਾਂ ਦੇ ਇਕ ਸਮੂਹ ਏ.ਓ.ਐੱਸ. ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹਿਪਸੋਮਿਆ ਵੀ ਇਕ ਲੱਛਣ ਹੈ, ਜਿਸ 'ਚ ਸੁੰਘਣ ਦੀ ਤਾਕਤ ਅਚਾਨਕ ਖਤਮ ਨਹੀਂ ਹੁੰਦੀ ਸਗੋਂ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਸੁਆਦ ਸਬੰਧੀ ਵੀ ਇਕ ਲੱਛਣ ਹੈ, ਜਿਸ 'ਚ ਸਵਾਦ ਦੀ ਤਾਕਤ ਘੱਟ ਜਾਂਦੀ ਹੈ। ਅਜਿਹਾ ਕੋਈ ਵੀ ਲੱਛਣ ਨਜ਼ਰ ਆਉਣ 'ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਸ਼ੱਕ ਹੋ ਸਕਦਾ ਹੈ।
ਸਕ੍ਰੀਨਿੰਗ ਦੌਰਾਨ ਜਾਂਚੇ ਜਾਣੇ ਚਾਹੀਦੇ ਹਨ ਇਹ ਲੱਛਣ
ਏ.ਏ.ਓ.ਐੱਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਨ੍ਹਾਂ ਲੱਛਣਾਂ ਨੂੰ ਕੋਵਿਡ-19 ਇਨਫੈਕਸ਼ਨ ਦੇ ਲਈ ਸਕ੍ਰੀਨਿੰਗ ਟੂਲਸ ਦੀ ਲਿਸਟ 'ਚ ਜੋੜਿਆ ਜਾਣਾ ਚਾਹੀਦਾ ਹੈ। ਸਮੂਹ ਦਾ ਕਹਿਣਾ ਹੈ ਕਿ ਇਹ ਲੱਛਣ ਨਜ਼ਰ ਆਉਣ 'ਤੇ ਸਬੰਧਿਤ ਸੈਲਫ ਆਈਸੋਲੇਸ਼ਨ 'ਚ ਭੇਜਣ ਅਤੇ ਉਸ ਦੀ ਜਾਂਚ ਕੀਤੇ ਜਾਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਈ.ਐੱਨ.ਟੀ. ਵਿਗਿਆਨੀ ਦਾ ਇਹ ਵੀ ਮੰਨਣਾ ਹੈ ਕਿ ਐਨੋਸਮੀਆ ਤੇ ਇਸ ਨਾਲ ਜੁੜੇ ਹੋਰ ਲੱਛਣਾਂ ਦੇ ਨਾਲ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਹੋਰ ਅਧਿਐਨ ਕੀਤੇ ਜਾਣ ਦੀ ਵੀ ਲੋੜ ਹੈ।
ਮਲੇਸ਼ੀਆ : ਮਹਿਲ ਦੇ 7 ਕਰਮੀ ਕੋਰੋਨਾ ਇਨਫੈਕਟਿਡ, ਰਾਜਾ-ਰਾਣੀ ਹੋਏ ਕੁਆਰੰਟੀਨ
NEXT STORY