ਤ੍ਰਿਪੋਲੀ (ਸਪੁਤਨਿਕ): ਉੱਤਰੀ ਅਫਰੀਕੀ ਦੇਸ਼ ਲੀਬੀਆ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਵਧੇਰੇ 62 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧ ਕੇ 332 ਹੋ ਗਈ ਹੈ। ਰਾਸ਼ਟਰੀ ਰੋਗ ਕੰਟਰੋਲ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਿਭਾਗ ਨੇ ਦੱਸਿਆ ਕਿ ਇਹ ਦੇਸ਼ ਵਿਚ ਇਕ ਦਿਨ ਵਿਚ ਹੁਣ ਤੱਕ ਦੇ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 887 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 825 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਨਹੀਂ ਹੋਈ ਜਦਕਿ 62 ਹੋਰ ਵਿਚ ਇਸ ਦੀ ਪੁਸ਼ਟੀ ਹੋਈ ਹੈ। ਨਵੇਂ 18 ਮਾਮਲੇ ਤ੍ਰਿਪੋਲੀ ਦੇ ਹਨ ਤੇ 17 ਮਾਮਲੇ ਦੱਖਣ-ਪੱਛਮੀ ਸ਼ਹਿਰ ਸਾਭਾ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਚਾਰ ਹੋਰ ਲੋਕਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਠੀਕ ਹੋਏ ਲੋਕਾਂ ਦੀ ਗਿਣਤੀ ਵਧ ਕੇ 57 ਹੋ ਗਈ ਹੈ। ਇਸ ਨਾਲ ਮ੍ਰਿਤਕਾਂ ਦੀ ਗਿਣਤੀ ਪੰਜ 'ਤੇ ਹੀ ਬਰਕਰਾਰ ਹੈ। ਦੇਸ਼ ਵਿਚ ਫਿਲਹਾਲ 270 ਸਰਗਰਮ ਮਾਮਲੇ ਹਨ।
ਕੋਵਿਡ-19 ਮਹਾਮਾਰੀ ਦੀ ਸਥਿਤੀ ਗਲੋਬਲ ਪੱਧਰ 'ਤੇ ਹੋ ਰਹੀ ਗੰਭੀਰ : WHO ਮੁਖੀ
NEXT STORY