ਰੋਮ - ਕੋਰੋਨਾਵਾਇਰਸ ਮਹਾਮਾਰੀ ਨੇ 180 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਇਸ ਨੂੰ ਮਾਤ ਪਾਉਣ ਲਈ ਕਈਆਂ ਦੇਸ਼ਾਂ ਵੱਲੋਂ ਦਵਾਈ ਅਤੇ ਟੀਕੇ ਬਣਾਉਣ 'ਤੇ ਕੰਮ ਚੱਲ ਰਿਹਾ ਹੈ। ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਅਤੇ ਇਟਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਹਰ ਰੋਜ਼ ਇਹ ਵਾਇਰਸ ਹਜ਼ਾਰਾਂ ਦੀ ਗਿਣਤੀ ਲੋਕਾਂ ਦੀ ਜਾਨ ਲੈ ਰਿਹਾ ਹੈ। ਉਥੇ ਹੀ ਇਟਲੀ ਵਿਚ ਅੱਜ ਫਿਰ 766 ਮੌਤਾਂ ਹੋਣ ਦਾ ਅੰਕਡ਼ਾ ਸਾਹਮਣੇ ਆਇਆ ਹੈ ਅਤੇ 4,585 ਨਵੇਂ ਲੋਕ ਵਾਇਰਸ ਤੋਂ ਇਨਫੈਕਟਡ ਪਾਏ ਗਏ ਹਨ। ਦੱਸ ਦਈਏ ਕਿ ਬੀਤੇ ਦਿਨ ਵੀ ਇਟਲੀ ਵਿਚ 700 ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਇਟਲੀ ਵਿਚ ਕੋਰੋਨਾਵਾਇਰਸ ਕਾਰਨ 60 ਤੋਂ ਜ਼ਿਆਦਾ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ।

ਉਥੇ ਹੀ ਇਟਲੀ ਨੇ ਵੱਧ ਰਹੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਨੂੰ ਕੰਟੋਰਲ ਵਿਚ ਕਰਨ ਲਈ ਲਾਕਡਾਊਨ 13 ਅਪ੍ਰੈਲ ਤੱਕ ਵਧਾ ਦਿੱਤਾ ਹੈ। ਅੱਜ ਦੇ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਇਥੇ 14,681 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1,19,827 ਲੋਕਾਂ ਵਾਇਰਸ ਤੋਂ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ ਵਿਚੋਂ 19,758 ਲੋਕਾਂ ਨੂੰ ਠੀਕ ਕੀਤਾ ਜਾ ਚੁੱਕਿਆ ਹੈ। ਉਥੇ ਹੀ ਇਟਲੀ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਵਿਚ 4 ਪੰਜਾਬੀ ਵੀ ਸ਼ਾਮਲ ਹਨ। ਪਰ ਇਟਲੀ ਤੋਂ ਚੰਗੀ ਖਬਰ ਇਹ ਵੀ ਆ ਰਹੀ ਹੈ ਕਿ ਇਥੇ ਮਰੀਜ਼ਾਂ ਦੇ ਰੀ-ਕਵਰ ਹੋਣ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਥੇ ਹੀ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਨਾਲ 1, 074,164 ਲੋਕ ਇਨਫੈਕਟਡ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 56,981 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,26,054 ਲੋਕਾਂ ਨੂੰ ਠੀਕ ਕੀਤਾ ਜਾ ਚੁੱਕਿਆ ਹੈ।

ਕੋਰੋਨਾ ਵਾਇਰਸ : ਭਾਰਤੀ ਇੰਜੀਨੀਅਰਾਂ ਦਾ ਕਾਇਲ ਹੋਇਆ ਅਮਰੀਕਾ, ਬਣਾਇਆ ਸਸਤਾ ਵੈਂਟੀਲੇਟਰ
NEXT STORY