ਇਸਲਾਮਾਬਾਦ-ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੇ ਕਹਿਰ ਤੋਂ ਪ੍ਰੇਸ਼ਾਨ ਹੈ। ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਸਾਰੇ ਦੇਸ਼ਾਂ ’ਚ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਨ੍ਹਾਂ ਪਾਬੰਦੀਆਂ ਦੀ ਪਾਲਣਾ ਦੌਰਾਨ ਪ੍ਰਸ਼ਾਸਨ ਖੁਦ ਹਾਸੋਹੀਣੀਆਂ ਗਲਤੀਆਂ ਕਰ ਬੈਠਦਾ ਹੈ। ਅਜਿਹੀ ਹੀ ਕੁਝ ਇਸ ਵਾਰ ਗੁਆਂਢ ਮੁਲਕ ਪਾਕਿਸਤਾਨ ’ਚ ਹੋਇਆ ਹੈ ਜਿਥੇ ਪੁਲਸ ਨੇ ਹੀ ਲੋਕਾਂ ਨਾਲ ਇਕ ਤਰ੍ਹਾਂ ਦਾ ਮਖੌਲ ਹੀ ਕਰ ਦਿੱਤਾ।
ਇਹ ਵੀ ਪੜ੍ਹੋ-‘ਚੀਨੀ ਨਾਗਰਿਕਾਂ ਲਈ ਬੀਅਰ ਬਣਾਏਗਾ ਪਾਕਿ’
ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ 'ਤੇ ਜੇਲ ਦੇ ਇਕ ਹੀ ਸੈੱਲ 'ਚ ਕੀਤਾ ਬੰਦ
ਦਰਅਸਲ, ਪਾਕਿਸਤਾਨ ਦੇ ਸ਼ਹਿਰ ਫਾਲੀਆ ’ਚ ਲਗਭਗ 20 ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨਾ ਕਰਨ ’ਤੇ ਜੇਲ ’ਚ ਪਾ ਦਿੱਤਾ ਗਿਆ, ਪਰ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਇਕੱਠੇ ਹੀ ਇਕੋ ਸੈੱਲ ’ਚ ਬੰਦ ਕਰ ਦਿੱਤਾ ਗਿਆ
ਇਹ ਵੀ ਪੜ੍ਹੋ-ਯੂਰਪ 'ਚ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਸਾਹਮਣੇ ਆਈ ਵੱਡੀ ਚਿੰਤਾ
ਸੋਸ਼ਲ ਮੀਡੀਆ 'ਤੇ ਲੋਕ ਲੈਣ ਲੱਗੇ ਮਜ਼ੇ
ਇਕ ਯੂਜ਼ਰ ਨੇ ਕਮੈਂਟ ਕੀਤਾ ਕਿ ਕੋਰੋਨਾ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ ਹੈ, ਅਜਿਹੇ ’ਚ ਜੇਲ ਦੀ ਸੈੱਲ ’ਚ ਉਸ ਦੇ ਹੋਣ ਦਾ ਸਵਾਲ ਹੀ ਨਹੀਂ ਉਠਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕੋਰੋਨਾ ਅਜੇ ਵੀ ਪਾਕਿਸਤਾਨ ਦੀ ਪੁਲਸ ਸੁਰੱਖਿਆ ਅਤੇ ਜੇਲ ਦੀ ਰੇਲਿੰਗ ਨੂੰ ਪਾਰ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾ 'ਚ ਮੰਗਲਵਾਰ ਨੂੰ ਕੋਵਿਡ-19 ਦੇ 24 ਘੰਟਿਆਂ ਅੰਦਰ 4084 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਮਹਾਮਾਰੀ ਦੇ ਮਾਮਲਿਆਂ ਦੀ ਕੁੱਲ ਗਿਣਤੀ ਵਧ ਕੇ 6,63,200 ਹੋ ਗਈ ਹੈ। ਉਥੇ, ਮਹਾਮਾਰੀ ਨਾਲ 100 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 14,35 ਹੋ ਗਈ ਹੈ ਜਦਕਿ ਇਕ ਦਿਨ 'ਚ 2,081 ਲੋਕਾਂ ਦੇ ਇਨਫੈਕਸ਼ਨ ਤੋਂ ਉਭਰਨ ਤੋਂ ਬਾਅਦ ਠੀਕ ਹੋ ਚੁੱਕੇ ਲੋਕਾਂ ਦੀ ਕੁੱਲ ਗਿਣਤੀ 600,278 ਹੋ ਗਈ ਹੈ।
ਇਹ ਵੀ ਪੜ੍ਹੋ-ਮਹਿਲਾ ਫੌਜ ਲਈ ਸਰਕਾਰ ਵੱਲੋਂ ਵੱਡੀ ਪਹਿਲ, ਦਿੱਤੀ ਇਹ ਛੋਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਦਾ ਕਹਿਰ : ਫਰਾਂਸ ਨੇ ਸਕੂਲ ਬੰਦ ਕਰਨ ਦਾ ਕੀਤਾ ਐਲਾਨ ਤੇ ਲਾਈਆਂ ਇਹ ਪਾਬੰਦੀਆਂ
NEXT STORY