ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਜਿੰਨੇ ਮਾਮਲੇ ਅਧਿਕਾਰਕ ਤੌਰ 'ਤੇ ਦੱਸੇ ਜਾ ਰਹੇ ਹਨ, ਅਸਲ ਵਿਚ ਉਸ ਤੋਂ 10 ਗੁਣਾ ਵੱਧ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਬਹੁਤੇ ਲੋਕ ਅਜਿਹੇ ਹਨ ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਪਰ ਉਹ ਕੋਰੋਨਾ ਦੀ ਲਪੇਟ ਵਿਚ ਹਨ ਤੇ ਉਨ੍ਹਾਂ ਨੇ ਟੈਸਟ ਵੀ ਨਹੀਂ ਕਰਵਾਇਆ।
ਇਹ ਕਹਿਣਾ ਹੈ ਅਮਰੀਕਾ ਮਹਾਮਾਰੀ ਕੰਟਰੋਲ ਕੇਂਦਰ ਦੇ ਨਿਰਦੇਸ਼ਕ ਰਾਬਰਟ ਰੈਡਫੀਲਡ ਦਾ। ਉਨ੍ਹਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਦੇਸ਼ ਵਿਚ ਕੋਵਿਡ-19 ਵਾਇਰਸ ਦੇ ਜਿੰਨੇ ਵੀ ਮਾਮਲੇ ਰਿਪੋਰਟ ਕੀਤੇ ਗਏ ਉਸ ਨਾਲੋਂ 10 ਗੁਣਾ ਹੋਰ ਲੋਕ ਵੀ ਵਾਇਰਸ ਨਾਲ ਪੀੜਤ ਹੋਏ ਹਨ। ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਇਸ ਸਬੰਧੀ ਦੱਸਿਆ ਗਿਆ ਕਿ ਦੇਸ਼ ਵਿਚ ਜਾਨਲੇਵਾ ਵਾਇਰਸ ਨਾਲ 23.70 ਲੱਖ ਲੋਕ ਪੀੜਤ ਹਨ ਅਤੇ ਇਸ ਆਧਾਰ 'ਤੇ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਅਸਲੀ ਗਿਣਤੀ ਲਗਭਗ 10 ਗੁਣਾ ਭਾਵ 2.4 ਕਰੋੜ ਹੋ ਜਾਵੇਗੀ। ਇਹ ਅੰਕੜਾ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 8 ਫੀਸਦੀ ਹੈ। ਅਮਰੀਕਾ ਵਿਚ ਬੁੱਧਵਾਰ ਨੂੰ ਕੋਵਿਡ-19 ਦੇ 36000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਇਹ ਅਮਰੀਕਾ ਵਿਚ ਇਕ ਦਿਨ ਵਿਚ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।
ਮੈਕਸੀਕੋ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 2 ਲੱਖ ਦੇ ਪਾਰ
NEXT STORY